ਟੋਕੀਓ ਓਲੰਪਿਕਸ : ਦੀਪਿਕਾ ਤਮਗ਼ਾ ਜਿੱਤਣ ਦੇ ਕਰੀਬ, ਆਖ਼ਰੀ 8 ’ਚ ਪਹੁੰਚੀ

07/28/2021 5:09:49 PM

ਸਪੋਰਟਸ ਡੈਸਕ– ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਓਲੰਪਿਕ ’ਚ ਤਮਗ਼ਾ ਜਿੱਤਣ ਦੇ ਕਰੀਬ ਪਹੁੰਚ ਗਈ ਹੈ। ਉਨ੍ਹਾਂ ਨੇ ਆਖ਼ਰੀ 8 ’ਚ ਜਗ੍ਹਾ ਬਣਾ ਲਈ ਹੈ। ਦੀਪਿਕਾ ਨੇ ਆਖ਼ਰੀ 16 ’ਚ ਅਮਰੀਕਾ ਦੀ ਜੇਨਿਫ਼ਰ ਫਰਨਾਂਡੇਜ਼ ਨੂੰ 6-4 ਨਾਲ ਹਰਾਇਆ। ਇਸ ਤੋਂ ਪਹਿਲਾਂ ਦੀਪਿਕਾ ਕੁਮਾਰੀ ਮਹਿਲਾਵਂ ਦੀ ਤੀਰਅੰਦਾਜ਼ੀ ਪ੍ਰਤੀਯੋਗਿਤਾ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਆਖ਼ਰੀ 16 ’ਚ ਪਹੁੰਚ ਗਈ ਸੀ। ਉਨ੍ਹਾਂ ਨੇ ਰਾਊਂਡ ਆਫ਼ 32 ’ਚ ਭੂਟਾਨ ਦੀ ਕਰਮਾ ਨੂੰ 6-0 ਨਾਲ ਹਰਾਇਆ ਸੀ ।

 

Tarsem Singh

This news is Content Editor Tarsem Singh