ਜਦੋਂ ਆਰਚਰ ਨੂੰ ਲੱਗਿਆ ਸੀ ਸੱਟ ਦੀ ਵਜ੍ਹਾ ਨਾਲ ਖਤਮ ਹੋ ਗਿਆ ਉਸਦਾ ਕ੍ਰਿਕਟ ਕਰੀਅਰ

05/13/2020 6:44:44 PM

ਨਵੀਂ ਦਿੱਲੀ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੇ ਆਈ. ਪੀ. ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪਿਛਲੇ ਸਾਲ ਨੈਸ਼ਨਲ ਟੀਮ 'ਚ ਜਗ੍ਹਾ ਬਣਾਈ ਸੀ। ਹਾਲਾਂਕਿ ਇੰਟਰਨੈਸ਼ਨਲ ਕ੍ਰਿਕਟ 'ਚ ਆਪਣੇ ਇਕ ਸਾਲ ਦੇ ਛੋਟੇ ਕਰੀਅਰ 'ਚ ਹੀ ਆਰਚਰ ਕਈ ਵਾਰ ਜ਼ਖਮੀ ਹੋ ਚੁੱਕੇ ਹਨ। ਲਾਕਡਾਊਨ ਦੇ ਦੌਰਾਨ ਆਰਚਰ ਨੇ ਆਪਣੇ ਬੁਰੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਮਰ ਦਰਦ ਦੀ ਵਜ੍ਹਾ ਨਾਲ ਉਸ ਨੂੰ 2 ਸਾਲ ਤਕ ਖੇਡ ਦੇ ਮੈਦਾਨ ਤੋਂ ਦੂਰ ਰਹਿਣਾ ਪਿਆ ਸੀ। ਆਰਚਰ ਨੂੰ ਲੱਗਿਆ ਸੀ ਕਿ ਉਹ ਹੁਣ ਦੁਬਾਰਾ ਕ੍ਰਿਕਟ ਨਹੀਂ ਖੇਡ ਸਕੇਗਾ। ਆਰਚਰ ਵੈਸਟਇੰਡੀਜ਼ ਅੰਡਰ-19 ਟੀਮ 'ਚ ਜਗ੍ਹਾ ਬਣਾਉਣ ਦੇ ਬਾਅਦ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਹ 2015 'ਚ ਇੰਗਲੈਂਡ 'ਚ ਆਣ ਕੇ ਰਹਿਣ ਲੱਗੇ ਸਨ। ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਬਹੁਤ ਬੁਰਾ ਦੌਰ ਸੀ। ਮੈਂ 2 ਸਾਲ ਕ੍ਰਿਕਟ ਤੋਂ ਬਿਨਾਂ ਬਤੀਤ ਕੀਤੇ ਸਨ।
ਉਨ੍ਹਾਂ ਨੇ ਕਿਹਾ ਕਿ ਮੈਂ ਨੌਜਵਾਨ ਸੀ ਤੇ ਖੇਡਣਾ ਚਾਹੁੰਦਾ ਸੀ। ਅਜਿਹੇ 'ਚ ਤੁਸੀਂ ਆਪਣੇ ਨੌਜਵਾਨ ਹੋਣ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੇ ਹੋ ਕਿਉਂਕਿ ਜੇਕਰ ਤੁਸੀਂ 20, 21 ਜਾਂ ਇੱਥੇ ਤਕ ਕਿ 25 ਸਾਲ ਦੇ ਹੋ ਜਾਂਦੇ ਹੋ ਤੇ ਕਿਸਮਤ ਸਾਥ ਨਹੀਂ ਦਿੰਦੀ ਤਾਂ ਫਿਰ ਵੀ ਮੌਕੇ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਾਂ। ਪਿਛਲੇ ਸਾਲ ਇੰਗਲੈਂਡ ਦੀ ਵਿਸ਼ਵ ਕੱਪ ਜਿੱਤ 'ਚ ਸੁਪਰ ਓਪਰ ਕਰਨ ਵਾਲੇ ਆਰਚਰ ਨੇ ਕਿਹਾ ਕਿ ਉਦੋਂ ਉਹ ਨਿਰਾਸ਼ ਹੋ ਗਏ ਸਨ ਜਦੋ ਡਾਕਟਰ ਨੇ ਉਸ ਨੂੰ ਕਿਹਾ ਕਿ ਹੋ ਸਕਦਾ ਉਹ ਅੱਗੇ ਕ੍ਰਿਕਟ ਨਹੀਂ ਖੇਡ ਸਕਣਗੇ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਿਆ ਕਿ ਜਿਵੇਂ ਮੈਂ ਆਪਣੇ ਗੋਲਡਨ ਡੇਜ ਗੁਆ ਦਿੱਤਾ ਹੋਵੇ। ਡਾਕਟਰ ਨੇ ਮੈਨੂੰ ਕਿਹਾ ਕਿ ਜੇਕਰ ਸੁਧਾਰ ਨਜ਼ਰ ਨਹੀਂ ਆਉਂਦਾ ਤਾਂ ਹੋ ਸਕਦਾ ਹੈ ਕਿ ਮੈਂ ਅੱਗੇ ਕਲੱਬ ਕ੍ਰਿਕਟ ਵੀ ਨਹੀਂ ਖੇਡ ਸਕਦਾ। ਮੈਨੂੰ ਉਹ ਦਿਨ ਹੁਣ ਵੀ ਯਾਦ ਹੈ। ਮੈਂ ਨਿਰਾਸ਼ ਸੀ।

Gurdeep Singh

This news is Content Editor Gurdeep Singh