ਓਲੰਪਿਕ ਲਈ ਸਾਡੀ ਤਿਆਰੀ ਸਹੀ ਦਿਸ਼ਾ ’ਚ : ਅਪੂਰਵੀ

09/06/2019 5:03:40 PM

ਨਵੀਂ ਦਿੱਲੀ— ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਿਕਸਡ ਟੀਮ ਇਵੈਂਟ ’ਚ ਸੋਨ ਤਮਗਾ ਹਾਸਲ ਕਰਨ ਵਾਲੀ ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਲੀ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਤਿਆਰੀਆਂ ਸਹੀ ਦਿਸ਼ਾ ’ਚ ਚਲ ਰਹੀ ਹੈ। ਹਾਲ ਹੀ ’ਚ ਬ੍ਰਾਜ਼ੀਲ ’ਚ ਸੰਪੰਨ ਹੋਏ ਆਈ.ਐੱਸ.ਐੱਸ.ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਬਿਹਤਰੀਨ ਪ੍ਰਦਰਸ਼ਨ ਕਰਕੇ ਵਾਪਸ ਪਰਤੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਇੱਥੇ ਭਾਰਤੀ ਖੇਡ ਅਥਾਰਿਟੀ ਹੈੱਡਕੁਆਰਟਰ ’ਚ ਖੇਡ ਮੰਤਰੀ ਕਿਰੇਨ ਰਿਜਿਜੂ ਨਾਲ ਮੁਲਾਕਾਤ ਕੀਤੀ। 

ਅਪੂਰਵੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਹਾਲ ਦੇ ਟੂਰਨਾਮੈਂਟਾਂ ’ਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ। ਏਸ਼ੀਅਨ ਚੈਂਪੀਅਨਸ਼ਿਪ ਤੋਂ ਪਹਿਲਾਂ ਕੈਂਪ ਲਗਣ ਦੀ ਉਮੀਦ ਹੈ ਜਿਸ ਨਾਲ ਕਿ ਅਸੀਂ ਇੱਥੋਂ ਦੇ ਮਾਹੌਲ ’ਚ ਢੱਲ ਸਕੀਏ ਅਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟੂਰਨਾਮੈਂਟਾਂ ’ਚ ਅਸੀਂ ਬਿਹਤਰ ਕਰਾਂਗੇ। ਬ੍ਰਾਜ਼ੀਲ ਦਾ ਤਜਰਬਾ ਸਾਨੂੰ ਓਲੰਪਿਕ ਅਤੇ ਹੋਰ ਟੂਰਨਾਮੈਂਟ ’ਚ ਕੰਮ ਆਵੇਗਾ। ਸਾਡਾ ਆਤਮਵਿਸ਼ਵਾਸ ਇਸ ਜਿੱਤ ਨਾਲ ਵਧਿਆ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਇੱਥੇ ਚੰਗਾ ਪ੍ਰਦਰਸ਼ਨ ਕੀਤਾ ਪਰ ਅੱਗੇ ਲਈ ਸਾਨੂੰ ਹੋਰ ਵੀ ਮਿਹਨਤ ਕਰਨੀ ਹੋਵੇਗੀ। ਇਸ ਵਾਰ ਮੈਂ ਮਿਕਸਡ ’ਚ ਸੋਨ ਤਮਗਾ ਜਿੱਤਿਆ ਹੈ ਪਰ ਸਿੰਗਲ ’ਚ ਸਫਲ ਨਹੀਂ ਹੋ ਸਕੀ। ਹਾਲਾਂਕਿ ਮੇਰਾ ਪ੍ਰਦਰਸ਼ਨ ਇਸ ਸਾਲ ਬਿਹਤਰ ਰਿਹਾ ਹੈ। ਮੈਂ ਇਸ ਸਾਲ ਦੋ ਤਮਗੇ ਜਿੱਤੇ ਹਨ ਅਤੇ ਚੀਨ ’ਚ ਵੀ ਬਹੁਤ ਘੱਟ ਫਰਕ ਨਾਲ ਤਮਗਾ ਜਿੱਤਣ ਤੋਂ ਖੁੰਝ ਗਈ ਸੀ। ਮੈਂ ਫਿਲਹਾਲ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ ਪਰ ਅੱਗੇ ਲਈ ਹੋਰ ਮਿਹਨਤ ਕਰਨੀ ਹੈ।’’

Tarsem Singh

This news is Content Editor Tarsem Singh