ਲਾਕੜਾ ਨੇ ਕੀਤੀ ਲੋਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਅਪੀਲ

06/09/2019 11:27:56 AM

ਭੁਵਨੇਸ਼ਵਰ—ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਓਡਿਸ਼ਾ ਦੇ ਬਰਿੰਦਰ ਲਾਕੜਾ ਨੇ ਲੋਕਾਂ ਨੂੰ ਕਲਿੰਗਾ ਸਟੇਡੀਅਮ ਵਿਚ ਆ ਕੇ ਟੀਮ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਭੁਵਨੇਸ਼ਵਰ ਦੇ ਕਲਿੰਗਾ ਵਿਚ ਐੱਫ. ਆਈ. ਐੱਚ. ਵਰਲਡ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ, ਜਿਹੜਾ ਭਾਰਤ ਦੇ ਟੋਕੀਓ ਓਲੰਪਿਕ ਦੇ ਕੁਆਲੀਫਾਇੰਗ ਟੂਰਨਾਮੈਂਟ ਵਿਚ ਖੇਡਣ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। ਭਾਰਤ ਨੇ ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਰੂਸ ਨੂੰ 10-0 ਨਾਲ  ਅਤੇ ਦੂਜੇ ਵਿਚ ਪੋਲੈਂਡ ਨੂੰ 3-1 ਨਾਲ ਹਰਾਇਆ ਹੈ। ਭਾਰਤ ਦਾ ਅਗਲਾ ਮੁਕਾਬਲਾ ਉਜਬੇਕਿਸਤਾਨ ਨਾਲ ਸੋਮਵਾਰ ਨੂੰ ਹੋਵੇਗਾ। 

ਲਾਕੜਾ ਨੇ ਕਿਹਾ, ''ਮੈਂ ਓਡਿਸ਼ਾ ਦੇ ਲੋਕਾਂ ਨੂੰ ਕਲਿੰਗਾ ਸਟੇਡੀਅਮ ਵਿਚ ਆ ਕੇ ਭਾਰਤੀ ਟੀਮ ਦਾ ਸਰਮਥਨ ਕਰਨ ਦੀ ਅਪੀਲ ਕਰਦਾ ਹਾਂ। ਉੱਥੋਂ ਦੇ ਲੋਕਾਂ ਲਈ ਹਾਕੀ ਨੂੰ ਲੈ ਕੇ ਵਿਸ਼ੇਸ਼ ਲਗਾਅ ਹੈ ਅਤੇ ਉਹ ਹਮੇਸ਼ਾ ਸਾਡਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿਚ ਸਟੇਡੀਅਮ ਆਉਂਦੇ ਹਨ।'' ਉਸ ਨੇ ਕਿਹਾ, ''ਇਸ ਵਾਰ ਇਹ ਟੂਰਨਾਮੈਂਟ ਕਈ ਅਰਥਾਂ ਵਿਚ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਅਸੀਂ ਓਲੰਪਿਕ ਕੁਆਲੀਫਾਇਰ  ਲਈ  ਜਾ ਸਕਦੇ ਹਾਂ ਅਤੇ ਨਾਲ ਹੀ ਇਸ ਵਾਰ ਐੱਫ. ਆਈ. ਐੱਚ. ਸੀਰੀਜ਼ ਫਾਈਨਲਜ਼ ਦੀਆਂ ਟਿਕਟਾਂ ਤੋਂ ਮਿਲਣ ਵਾਲੀ ਰਾਸ਼ੀ ਫਨੀ ਤੂਫਾਨ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿਚ ਦਿੱਤੀ ਜਾਵੇਗੀ। ਇਹ ਸਾਡਾ ਓਡਿਸ਼ਾ ਲੋਕਾਂ ਲਈ ਪਿਆਰ ਹੈ, ਜਿਹੜਾ ਉਹ ਹਮੇਸ਼ਾ ਸਾਨੂੰ ਦਿੰਦੇ ਆ ਰਹੇ ਹਨ ਅਤੇ ਇਸ ਦੁੱਖ ਦੀ ਘੜੀ ਵਿਚ ਅਸੀਂ ਉਨ੍ਹਾਂ ਦੇ ਨਾਲ ਹਾਂ।''


Related News