ਸਰਫਰਾਜ਼ ਦੀ ਦਰਸ਼ਕਾਂ ਨੂੰ ਅਪੀਲ- ਆਲੋਚਨਾ ਕਰੋ ਪਰ ਬਦਸਲੂਕੀ ਨਾ ਕਰੋ

06/26/2019 3:09:16 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਕਿ ਪ੍ਰਸ਼ੰਸਕ ਵੱਲੋਂ ਉਸਦੀ ਤੁਲਨਾਮ 'ਮੋਟੇ ਸੂਰ' ਨਾਲ ਕਰਨ 'ਤੇ ਪਾਕਿਸਤਾਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਖਿਡਾਰੀਆਂ ਨਾਲ ਨਿਜੀ ਤੌਰ 'ਤੇ ਬੁਰਾ ਵਰਤਾਅ ਨਾ ਕਰਨ। ਮੈਨਚੈਸਟਰ ਵਿਚ ਪੁਰਾਣੀ ਵਿਰੋਧੀ ਭਾਰਤ ਖਿਲਾਫ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਰਾਸ਼ਟਰੀ ਟੀਮ ਦੀ ਕਾਫੀ ਆਲੋਚਨਾ ਕੀਤੀ ਸੀ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਸਰਫਰਾਜ਼ ਨੂੰ ਇੰਗਲੈਂਡ ਦੇ ਇਕ ਮਾਲ ਵਿਚ ਆਪਣੇ ਬੇਟੇ ਨੂੰ ਗੋਦ ਵਿਚ ਚੁੱਕ ਕੇ ਚਲਦੇ ਦਿਖਾਇਆ ਗਿਆ ਅਤੇ ਇਸ ਦੌਰਾਨ ਪ੍ਰਸ਼ੰਸਕ ਉਸ ਨੂੰ ਰੋਕ ਕੇ ਪੁੱਛਦਾ ਹੈ ਕਿ ਉਹ 'ਮੋਟੇ ਸੂਰ ਦੀ ਤਰ੍ਹਾਂ ਕਿਉਂ ਦਿਸ ਰਹੇ ਹਨ।

ਲੰਡਨ ਵਿਚ ਦੱਖਣੀ ਅਫਰੀਕਾ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਦੀਆਂ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਅਜੇ ਬਰਕਰਾਰ ਹਨ। ਸਰਫਰਾਜ਼ ਨੇ ਮੈਚ ਤੋਂ ਬਾਅਦ ਕਿਹਾ, ''ਲੋਕ ਸਾਡੇ ਬਾਰੇ ਕੀ ਕਹਿੰਦੇ ਹਨ ਇਸ ਨੂੰ ਕਾਬੂ 'ਚ ਰੱਖਣਾ ਸਾਡੇ ਹੱਥ ਵਿਚ ਨਹੀਂ ਹੈ। ਹਾਰਨਾ ਅਤੇ ਜਿੱਤਣਾ ਖੇਡ ਦਾ ਹਿੱਸਾ ਹੈ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਸਾਡੀ ਟੀਮ ਮੈਚ ਹਾਰੀ ਹੋਵੇ। ਪਿਛਲੀਆਂ ਟੀਮਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਨੂੰ ਜਿਸ ਤਰ੍ਹਾਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਉਸ ਤਰ੍ਹਾਂ ਦੀ ਆਲੋਚਨਾ ਪਹਿਲਾਂ ਵਾਲੀਆਂ ਟੀਮਾਂ ਦੀ ਹੁੰਦੀ ਤਾਂ ਪਤਾ ਚਲਦਾ। ਇਹ ਚੀਜ਼ਾਂ ਸਾਨੂੰ ਕਿੰਨੀਆਂ ਤਕਲੀਫਾਂ ਪਹੁੰਚਾਉਂਦੀਆਂ ਹਨ। ਹੁਣ ਸੋਸ਼ਲ ਮੀਡੀਆ 'ਤੇ ਲੋਕ ਜੋ ਚਾਹੇ ਉਹ ਲਿੱਖਦੇ ਹਨ, ਬੋਲਦੇ ਹਨ ਅਤੇ ਟਿੱਪਣੀ ਕਰਦੇ ਹਨ। ਇਸ ਨਾਲ ਖਿਡਾਰੀ ਦੀ ਮਾਨਸਿਕਤਾ 'ਤੇ ਵੀ ਅਸਰ ਪੈਂਦਾ ਹੈ। ਆਲੋਚਨਾ ਕਰਨਾ ਸਭ ਦਾ ਹੱਕ ਹੈ ਪਰ ਬਦਸਲੂਕੀ ਨਹੀਂ ਕਰਨੀ ਚਾਹੀਦੀ।