ਅਨੁਸ਼ਕਾ ਨੇ ਵਿਰਾਟ ਦੇ ਕਿਚਨ ਦੀ ਕੈਂਚੀ ਨਾਲ ਕੱਟੇ ਵਾਲ (ਵੀਡੀਓ)

03/29/2020 9:40:58 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਿਰਫ ਭਾਰਤ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕਾਂ 'ਚ ਡਰ ਹੈ ਤੇ ਹੁਣ ਤਕ 32,000 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਕਾਰਨ ਭਾਰਤ 'ਚ 21 ਦਿਨ ਦਾ ਲਾਕਡਾਊਨ ਹੈ। ਘਰ 'ਚ ਰਹਿਣ ਕਾਰਨ ਕੋਈ ਵਰਕਆਊਟ ਦਾ ਵੀਡੀਓ ਸ਼ੇਅਰ ਕਰ ਰਿਹਾ ਤਾਂ ਕੋਈ ਭਾਂਡੇ ਜਾਂ ਝਾੜੂ ਲਗਾਉਂਦੇ ਹੋਏ ਵੀਡੀਓ ਸ਼ੇਅਰ ਕਰ ਰਿਹਾ ਹੈ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਵੀ ਇਕ ਅਜਿਹੀ ਹੀ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਉਹ ਆਪਣੇ ਪਤੀ ਵਿਰਾਟ ਕੋਹਲੀ ਦੇ ਵਾਲ ਕਿਚਨ ਦੀ ਕੈਂਚੀ ਨਾਲ ਕੱਟ ਰਹੀ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ। ਇਸ ਵੀਡੀਓ 'ਤੇ ਹੁਣ ਭਾਰਤੀ ਟੀਮ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਬਹੁਤ ਮਜ਼ੇ ਲਏ ਹਨ।


ਅਨੁਸ਼ਕਾ ਸ਼ਰਮਾ ਨੇ ਇਸ ਵੀਡੀਓ 'ਤੇ ਕੋਹਲੀ ਦੇ ਵਾਲ ਕੱਟਦੇ ਦੇਖ ਯੁਜਵੇਂਦਰ ਯਾਹਲ ਨੇ ਕੁਮੈਂਟ ਕੀਤਾ ਹੈ ਤੇ ਤੁਹਾਨੂੰ ਆਪਣੇ ਕਪਤਾਨ ਦੇ ਵਾਲ ਨੂੰ ਕੈਂਚੀ ਨਾਲ ਨਹੀਂ ਬਲਕਿ ਟ੍ਰਿਮਰ ਨਾਲ ਕੱਟਣੇ ਚਾਹੀਦੇ। ਉਨ੍ਹਾਂ ਨੇ ਕੁਮੈਂਟ 'ਤੇ ਲਿਖਿਆ ਕਿ 'ਭਾਬੀ, ਟ੍ਰਿਮਰ ਆਉਣ ਦਿਓ, ਫੁਲਆਨ ਨੋ ਕੈਂਚੀ-ਪੈਂਚੀ।' ਚਾਹਲ ਨੇ ਅਜਿਹਾ ਕੁਮੈਂਟ ਜਾਣਬੁਝ ਕੇ ਕੀਤਾ, ਉਸਦਾ ਕਹਿਣਾ ਸੀ ਕਿ ਅਨੁਸ਼ਕਾ ਕੋਹਲੀ ਦੇ ਸਿਰ ਦੇ ਵਾਲ ਨੂੰ ਪੂਰੀ ਤਰ੍ਹਾਂ ਨਾਲ ਟ੍ਰਿਮ ਕਰਦੇ।
ਅਨੁਸ਼ਕਾ ਸ਼ਰਮਾ ਨੇ ਜੋ ਵੀਡੀਓ ਸ਼ੇਅਰ ਕੀਤਾ ਸੀ, ਉਸ 'ਚ ਵਿਰਾਟ ਕਹਿੰਦੇ ਹਨ ਕਿ ਇਹ ਸ਼ਾਨਦਾਰ ਹੇਅਰਕੱਟ ਮੇਰੀ ਪਤਨੀ ਨੇ ਕੀਤਾ ਹੈ। ਵਿਰਾਟ ਇਹ ਵੀ ਕਹਿੰਦੇ ਹਨ ਕਿ ਅਨੁਸ਼ਕਾ ਕਿਚਨ ਦੀ ਕੈਂਚੀ ਨਾਲ ਵਾਲ ਕੱਟ ਰਹੀ ਹੈ।

Gurdeep Singh

This news is Content Editor Gurdeep Singh