ਅਨੁਰਾਗ ਠਾਕੁਰ ਖੇਲੋ ਇੰਡੀਆ ਯੂਥ ਖੇਡਾਂ ਲਈ ਅਧਿਕਾਰਤ ਲੋਗੋ ਅਤੇ ਸ਼ੁਭੰਕਰ ਜਾਰੀ ਕਰਨਗੇ

12/21/2023 7:28:06 PM

ਜੈਤੋ,(ਰਘੁਨੰਦਨ ਪਰਾਸ਼ਰ) : ਯੁਵਾ ਮਾਮਲੇ ਅਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਸ਼ੁੱਕਰਵਾਰ, 22 ਦਸੰਬਰ 2023 ਨੂੰ ਚੇਨਈ ਵਿੱਚ ਤਾਮਿਲਨਾਡੂ ਵਿਖੇ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਖੇਡਾਂ ਦੇ ਅਧਿਕਾਰਤ ਲੋਗੋ, ਜਰਸੀ, ਸ਼ੁਭੰਕਰ, ਮਸ਼ਾਲ ਅਤੇ ਟਾਈਟਲ ਗੀਤ ਦੇ ਲਾਂਚਿੰਗ ਮੌਕੇ ਮੁੱਖ ਮਹਿਮਾਨ ਹੋਣਗੇ। ਖੇਲੋ ਇੰਡੀਆ ਯੁਵਾ ਖੇਡਾਂ ਦਾ 6ਵਾਂ ਐਡੀਸ਼ਨ 19 ਤੋਂ 31 ਜਨਵਰੀ, 2024 ਤੱਕ ਆਯੋਜਿਤ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਗੋਲਕੀਪਰ ਆਫ ਦਿ ਈਅਰ ਐਵਾਰਡ ਦਾ ਮਤਲਬ ਹੈ ਕਿ ਮੈਂ ਸਹੀ ਦਿਸ਼ਾ ਵੱਲ ਵਧ ਰਹੀ ਹਾਂ : ਸਵਿਤਾ

ਯੂਥ ਖੇਡਾਂ ਦੇ ਪਿਛਲੇ 5 ਐਡੀਸ਼ਨ ਦਿੱਲੀ, ਪੁਣੇ, ਗੁਹਾਟੀ, ਪੰਚਕੂਲਾ ਅਤੇ ਭੋਪਾਲ ਵਿੱਚ ਆਯੋਜਿਤ ਕੀਤੇ ਗਏ ਹਨ। ਆਗਾਮੀ ਐਡੀਸ਼ਨ ਤਾਮਿਲਨਾਡੂ ਦੇ ਚਾਰ ਸ਼ਹਿਰਾਂ - ਚੇਨਈ, ਤ੍ਰਿਚੀ, ਮਦੁਰਾਈ ਅਤੇ ਕੋਇੰਬਟੂਰ ਵਿੱਚ ਆਯੋਜਿਤ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਤਾਮਿਲਨਾਡੂ ਸਰਕਾਰ ਦੇ ਯੁਵਕ ਭਲਾਈ ਅਤੇ ਖੇਡ ਵਿਕਾਸ ਮੰਤਰੀ ਸ਼੍ਰੀ ਉਧਯਨਿਧੀ ਸਟਾਲਿਨ, ਕੇਂਦਰੀ ਖੇਡ ਮੰਤਰਾਲਾ, ਭਾਰਤੀ ਖੇਡ ਅਥਾਰਟੀ ਅਤੇ ਰਾਜ ਸਰਕਾਰ ਦੇ ਹੋਰ ਅਧਿਕਾਰੀ ਤੇ ਹੋਰ ਪਤਵੰਤੇ ਵੀ ਹਾਜ਼ਰ ਹੋਣਗੇ।  

ਇਹ ਵੀ ਪੜ੍ਹੋ : ਸੰਜੇ ਸਿੰਘ ਬਣੇ ਭਾਰਤੀ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ, ਬ੍ਰਿਜ ਭੂਸ਼ਣ ਸਿੰਘ ਦੇ ਹਨ ਕਰੀਬੀ

ਹੋਰ ਸਨਮਾਨਿਤ ਸ਼ਖਸੀਅਤਾਂ ਵਿੱਚ ਸ਼ਤਰੰਜ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ, ਟੋਕੀਓ ਓਲੰਪੀਅਨ ਵਿੱਚ ਭਾਗ ਲੈਣ ਵਾਲੀ ਫੈਂਸਰ ਭਵਾਨੀ ਦੇਵੀ, ਬੈਡਮਿੰਟਨ ਸਟਾਰ ਜੋਸ਼ਨਾ ਚਿਨੱਪਾ ਅਤੇ ਏਸ਼ੀਆ ਕੱਪ ਹਾਕੀ ਦੀ ਕਾਂਸੀ ਦਾ ਤਗਮਾ ਜੇਤੂ ਟੀਮ ਦੇ ਮੈਂਬਰ ਐਸ. ਮਾਰਿਸਵਰਨ ਵਰਗੀਆਂ ਪ੍ਰਸਿੱਧ ਖੇਡ ਪ੍ਰਤਿਭਾਵਾਂ ਵੀ ਇਸ ਵਿਸ਼ੇਸ਼ ਮੌਕੇ 'ਤੇ ਮੌਜੂਦ ਰਹਿਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh