ਅਨੁਰਾਗ ਠਾਕੁਰ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਦਾ ‌ਕੀਤਾ ਉਦਘਾਟਨ

07/28/2023 10:56:18 AM

ਜੈਤੋ-ਕੇਂਦਰੀ ਯੂਥ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ-2023 ਦਾ ਉਦਘਾਟਨ ਕੀਤਾ, ਜੋ ਭਾਰਤ ’ਚ ਪਹਿਲੀ ਵਾਰ ਗੌਤਮ ਬੁੱਧ ਯੂਨੀਵਰਸਿਟੀ, ਗ੍ਰੇਟਰ ਨੋਇਡਾ ’ਚ 28 ਜੁਲਾਈ ਤੋਂ 5 ਅਗਸਤ ਤੱਕ ਆਯੋਜਿਤ ਕੀਤੀ ਜਾਵੇਗੀ।
ਅੰਤਰਰਾਸ਼ਟਰੀ ਪ੍ਰੋਗਰਾਮ ’ਚ 30 ਤੋਂ ਜ਼ਿਆਦਾ ਭਾਰਤੀ ਵੇਟਲਿਫਟਰ ਭਾਗ ਲੈਣਗੇ, ਜਿਨ੍ਹਾਂ ’ਚ ਕਈ ਖੇਲੋ ਇੰਡੀਆ ਐਥਲੀਟ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਮਹੀਨੇ ਇਕੱਲੇ ਵੇਟਲਿਫਟਿੰਗ ਕਾਮਨਵੈਲਥ ਚੈਂਪੀਅਨਸ਼ਿਪ ’ਚ ਕੁਲ 61 ਤਮਗੇ ਜਿੱਤ ਕੇ ਭਾਰਤ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦਿੱਤਾ ਸੀ।
ਅਨੁਰਾਗ ਠਾਕੁਰ ਨੇ ਕਿਹਾ,‘‘ਮੈਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਇਸ ਵੱਕਾਰੀ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿੱਥੇ ਏਸ਼ੀਆਈ ਖੇਤਰ ਦੇ 15 ਤੋਂ ਜ਼ਿਆਦਾ ਦੇਸ਼, 200 ਐਥਲੀਟ ਅਤੇ 50 ਤੋਂ ਜ਼ਿਆਦਾ ਤਕਨੀਕੀ ਕਰਮਚਾਰੀ ਅਤੇ ਕੋਚ ਭਾਗ ਲੈ ਰਹੇ ਹਨ।
ਇਸ ਤਰ੍ਹਾਂ ਦੇ ਪ੍ਰਬੰਧ ਭਵਿੱਖ ਦੀਆਂ ਖੇਡ ਸਫਲਤਾਵਾਂ ਲਈ ਆਧਾਰ ਹਨ। ਮੈਂ ਇਸ ਪ੍ਰਬੰਧ ’ਚ ਭਾਗ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’’

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon