ਵਿਰਾਟ ਦੇ ਸਮਰਥਨ ''ਚ ਬੋਲੇ ਅਨੁਰਾਗ ਠਾਕੁਰ— ਟੀਮ ਦਾ ''ਬੌਸ'' ਕਪਤਾਨ ਨੂੰ ਹੋਣਾ ਚਾਹੀਦਾ ਹੈ

06/26/2017 1:33:15 AM

ਨਵੀਂ ਦਿੱਲੀ— ਵਿਰਾਟ ਕੋਹਲੀ ਅਤੇ ਅਨਿਲ ਕੁੰਬਲੇ ਦੇ ਵਿਵਾਦਾਂ 'ਤੇ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਬਿਲਕੁਲ ਸਪੱਸ਼ਟ ਵਿਚਾਰ ਰੱਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਟੀਮ ਕਪਤਾਨ ਦੀ ਹੁੰਦੀ ਹੈ ਅਤੇ ਇਸ ਦਾ ਕਾਰਨ ਠੀਕ ਮੰਨੀਏ ਤਾਂ 'ਬੌਸ' ਉਸ ਨੂੰ ਹੀ ਹੋਣਾ ਚਾਹੀਦਾ ਹੈ। ਇੱਥੇ ਜਾਰੀ ਹਿਮਾਚਲ ਪ੍ਰਦੇਸ਼ ਉਲੰਪਿਕ ਖੇਡਾਂ ਦੀ ਨਿਗਰਾਨੀ ਕਰ ਰਹੇ ਅਨੁਰਾਗ ਨੇ ਕਿਹਾ ਹੈ ਕਿ ਕੁੰਬਲੇ ਅਤੇ ਵਿਰਾਟ 'ਚ ਹੋਏ ਵਿਵਾਦ 'ਚ ਵਿਰਾਟ 'ਤੇ ਜ਼ਿਆਦਾ ਦਬਾਅ ਬਣਾਇਆ ਗਿਆ ਹੈ। ਅਨੁਰਾਗ ਨੇ ਕਿਹਾ ਕਿ ਵਿਰਾਟ 'ਤੇ ਬਿਨਾਂ ਵਜ੍ਹਾਂ ਦਬਾਅ ਬਣਾਇਆ ਜਾ ਰਿਹਾ ਹੈ? ਵਿਰਾਟ ਨੂੰ ਇਹ ਸਭ ਗੱਲਾਂ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਕ੍ਰਿਕਟ ਇਸ ਪੱਧਰ ਜਾਂ ਅੱਗੇ ਵੱਧਣ ਦੇ ਲਈ ਵਿਰਾਟ ਵਰਗਾ ਰਾਜਦੂਤ ਚਾਹੀਦਾ ਹੈ। ਹਾਲ ਹੀ 'ਚ ਭਾਰਤੀ ਟੀਮ ਦੇ ਮੁੱਖ ਕੋਚ ਕੁੰਬਲੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਦਾ ਸਮਾਂ ਚੈਂਪੀਅਨਸ ਟਰਾਫੀ ਤੱਕ ਹੀ ਸੀ ਪਰ ਬੀ.ਸੀ.ਸੀ.ਆਈ. ਨੇ ਇਸ ਇੰਡੀਜ਼ ਦੌਰੇ ਦੇ ਲਈ ਵਧਾ ਦਿੱਤਾ ਹੈ। ਕੁੰਬਲੇ ਇੰਗਲੈਂਡ ਦੌਰੇ ਤੋਂ ਬਾਅਦ ਆਪਣੇ ਦੇਸ਼ ਆ ਗਏ ਹਨ। ਇਸ ਤੋਂ ਬਾਅਦ ਸਾਬਕਾ ਖਿਡਾਰੀਆਂ ਨੇ ਕਿਹਾ ਕਿ ਵਿਰਾਟ ਭਾਰਤੀ ਕ੍ਰਿਕਟ ਟੀਮ ਦੇ 'ਬੌਸ' ਬਣ ਗਏ ਹਨ, ਜੋ ਨਹੀਂ ਹੋਣਾ ਚਾਹੀਦਾ। ਅਨੁਰਾਗ ਜਦੋਂ ਬੀ.ਸੀ.ਸੀ.ਆਈ. ਦੇ ਪ੍ਰਧਾਨ ਸਨ ਉਸ ਸਮੇਂ ਕੁੰਬਲੇ ਨੂੰ ਕੋਚ ਲਈ ਚੁਣਿਆ ਗਿਆ ਸੀ।
ਅਨੁਰਾਗ ਨੇ ਕਿਹਾ ਹੈ ਕਿ ਜਦੋਂ ਤੱਕ ਮੈਂ ਬੀ.ਸੀ.ਸੀ.ਆਈ. ਦਾ ਪ੍ਰਧਾਨ ਰਿਹਾ ਉਸ ਸਮੇਂ ਤੱਕ ਕੋਈ ਵਿਵਾਦ ਨਹੀਂ ਹੋਇਆ। ਇਸ ਮਾਮਲੇ 'ਚ ਮੇਰੀ ਰਾਏ ਬਿਲਕੁਲ ਸਪੱਸ਼ਟ ਹੈ ਕਿ ਵਿਰਾਟ ਨੂੰ 'ਬੌਸ' ਹੋਣਾ ਚਾਹੀਦਾ ਹੈ। ਉਹ ਟੀਮ ਦੇ ਕਪਤਾਨ ਹਨ ਅਤੇ ਇਸ ਕਾਰਨ ਉਸ ਨੂੰ 'ਬੌਸ' ਹੋਣਾ ਚਾਹੀਦਾ।