ਦਿੱਲੀ ਕੈਪੀਟਲਸ ਦੀ ਟੀਮ ''ਚ ਇਕ ਹੋਰ ਖਿਡਾਰੀ ਦੀ ਰਿਪੋਰਟ ਕੋਵਿਡ ਪਾਜ਼ੇਟਿਵ, ਰੱਦ ਹੋ ਸਕਦੈ ਮੈਚ

04/20/2022 5:34:57 PM

ਸਪੋਰਟਸ ਡੈਸਕ- ਆਈ. ਪੀ. ਐੱਲ. 'ਤੇ ਕੋਰੋਨਾ ਦਾ ਖ਼ਤਰਾ ਇਕ ਵਾਰ ਫਿਰ ਮੰਡਰਾ ਰਿਹਾ ਹੈ। ਦਿੱਲੀ ਕੈਪੀਟਲਸ ਦੀ ਟੀਮ 'ਚ 4 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਕਾਰਨ ਦਿੱਲੀ ਤੇ ਪੰਜਾਬ ਦਰਮਿਆਨ ਹੋਣ ਵਾਲਾ ਮੈਚ ਪੁਣੇ ਦੇ ਸਟੇਡੀਅਮ ਦੀ ਜਗ੍ਹਾ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਤਬਦੀਲ ਕਰ ਦਿੱਤਾ ਸੀ ਪਰ ਹੁਣ ਲਗ ਰਿਹਾ ਹੈ ਕਿ ਦਿੱਲੀ ਤੇ ਪੰਜਾਬ ਦਰਮਿਆਨ ਅੱਜ ਹੋਣ ਵਾਲਾ ਮੈਚ ਰੱਦ ਹੋ ਸਕਦਾ ਹੈ।

ਇਹ ਵੀ ਪੜ੍ਹੋ : IPL 'ਚ ਮੇਡਨ ਓਵਰ ਦੇ ਮਾਮਲੇ 'ਚ ਇਸ ਗੇਂਦਬਾਜ਼ ਦਾ ਕੋਈ ਨਹੀਂ ਹੈ ਸਾਨੀ, ਬੱਲੇਬਾਜ਼ ਦੌੜਾਂ ਬਣਾਉਣ ਲਈ ਤਰਸ ਜਾਂਦੇ ਸਨ

ਇਕ ਰਿਪੋਰਟ ਦੇ ਮੁਤਾਬਕ ਦਿੱਲੀ ਕੈਪੀਟਲਸ ਦੇ ਇਕ ਹੋਰ ਵਿਦੇਸ਼ੀ ਖਿਡਾਰੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਕਾਰਨ ਅੱਜ ਦੇ ਮੈਚ ਨੂੰ ਟਾਲਿਆ ਜਾ ਸਕਦਾ ਹੈ। ਜਦਕਿ ਇਸ 'ਤੇ ਬੀ. ਸੀ. ਸੀ. ਆਈ. ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਜਿਸ ਤਰ੍ਹਾਂ ਨਾਲ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਰਹੀ ਹੈ। ਉਹ ਬੀ. ਸੀ. ਸੀ. ਆਈ. ਲਈ ਚਿੰਤਾ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਸ ਦੇ ਆਲਰਾਊਂਡਰ ਖਿਡਾਰੀ ਮਿਸ਼ੇਲ ਮਾਰਸ਼ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਜਦਕਿ ਟੀਮ ਦੇ ਫ਼ਿਜ਼ੀਓ ਪੈਟ੍ਰਿਕ ਫਾਰਹਾਰਟ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News