ਓਲੰਪਿਕ ਗੋਲਡ ਦੇ ਬਾਅਦ ਨੀਰਜ ਚੋਪੜਾ ਦਾ ਇਕ ਹੋਰ ਸੁਫ਼ਨਾ ਹੋਇਆ ਪੂਰਾ, ਟਵੀਟ ਕਰਕੇ ਦਿੱਤੀ ਜਾਣਕਾਰੀ

09/11/2021 1:58:00 PM

ਸਪੋਰਟਸ ਡੈਸਕ- ਭਾਰਤ ਦੀ ਸ਼ਾਨ ਨੀਰਜ ਚੋਪੜਾ ਨੂੰ ਅੱਜ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਟੋਕੀਓ ਓਲੰਪਿਕ 'ਚ ਸੋਨ ਤਮਗ਼ਾ ਜਿੱਤਣ ਵਾਲੇ ਨੀਰਜ ਨੇ ਆਪਣੇ ਮਾਤਾ-ਪਿਤਾ ਦਾ ਇਕ ਸੁਫ਼ਨਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਕੁਝ ਤਸਵੀਰਾਂ ਦੇ ਨਾਲ ਇਕ ਭਾਵੁਕ ਪੋਸਟ ਲਿਖਦੇ ਹੋਏ ਕਿਹਾ ਕਿ ਅੱਜ ਜ਼ਿੰਦਗੀ ਦਾ ਇਕ ਸੁਫ਼ਨਾ ਪੂਰਾ ਹੋਇਆ।
ਇਹ ਵੀ ਪੜ੍ਹੋ : 'ਸਾਡੇ ਮਜ਼ਹਬੀ ਮਾਹੌਲ ਦੀ ਸਜ਼ਾ ਸਾਨੂੰ ਨਾ ਦੇਵੋ', ACB ਦੇ ਹਾਮਿਦ ਸ਼ਿਨਵਾਰੀ ਦੀ ਕ੍ਰਿਕਟ AUS ਤੋਂ ਅਪੀਲ

ਨੀਰਜ ਚੋਪੜਾ ਨੇ ਅੱਜ ਟਵੀਟ ਕਰ ਕੇ ਲਿਖਿਆ ਕਿ ਅੱਜ ਜ਼ਿੰਦਗੀ ਦਾ ਇਕ ਸੁਫ਼ਨਾ ਪੂਰਾ ਹੋਇਆ ਜਦੋਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਪਹਿਲੀ ਵਾਰ ਫ਼ਲਾਈਟ 'ਤੇ ਬੈਠੇ ਦੇਖਿਆ। ਸਾਰਿਆਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਲਈ ਹਮੇਸ਼ਾ ਸ਼ੁੱਕਰਗੁਜ਼ਾਰ ਰਹਾਂਗਾ। ਦਰਅਸਲ, ਨੀਰਜ ਨੇ ਆਪਣੇ ਮਾਤਾ-ਪਿਤਾ ਨੂੰ ਹਵਾਈ ਜਹਾਜ਼ ਦਾ ਸਫ਼ਰ ਕਰਾਇਆ। ਉਸ ਦੇ ਮਾਤਾ-ਪਿਤਾ ਪਹਿਲੀ ਵਾਰ ਫ਼ਲਾਈਟ 'ਚ ਬੈਠੇ।
ਇਹ ਵੀ ਪੜ੍ਹੋ : ਟੈਸਟ ਮੈਚ ਰੱਦ ਹੋਣ 'ਤੇ ਸਾਬਕਾ ਖਿਡਾਰੀ ਬੋਲੇ- ਸ਼ਾਨਦਾਰ ਸੀਰੀਜ਼ ਦਾ ਇਸ ਸਥਿਤੀ 'ਚ ਆਉਣਾ ਨਿਰਾਸ਼ਾਜਨਕ

ਨੀਰਜ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਆਪਣੇ ਮਾਤਾ-ਪਿਤਾ ਨਾਲ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਪਾਨੀਪਤ ਦੇ ਨੇੜੇ ਖੰਦਰਾ ਪਿੰਡ ਦੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 'ਚ 87.58 ਮੀਟਰ ਦੂਰੀ 'ਤੇ ਜੈਵਲਿਨ ਥ੍ਰੋਅ ਕਰਕੇ ਪ੍ਰਤੀਯੋਗਿਤਾ ਦਾ ਸੋਨ ਤਮਗ਼ਾ ਜਿੱਤਿਆ ਸੀ। ਚੋਪੜਾ ਨਿੱਜੀ ਸੋਨ ਤਮਗ਼ਾ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਹਨ। ਉਹ ਟ੍ਰੈਕ ਐਂਡ ਫੀਲਡ ਮੁਕਾਬਲੇ 'ਚ ਭਾਰਤ ਦੇ ਪਹਿਲੇ ਐਥਲੀਟ ਹਨ ਜਿਨ੍ਹਾਂ ਨੇ ਓਲੰਪਿਕ 'ਚ ਸੋਨ ਤਮਗ਼ਾ ਜਿੱਤਿਆ ਹੈ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh