ਅਨੂਪ ਕੁਮਾਰ ਨੇ ਕਬੱਡੀ ਤੋਂ ਲਿਆ ਸੰਨਿਆਸ

12/20/2018 12:29:07 AM

ਪੰਚਕੁਲਾ— ਦਿੱਗਜ ਕਬੱਡੀ ਖਿਡਾਰੀ ਤੇ ਸਾਬਕਾ ਭਾਰਤੀ ਕਪਤਾਨ ਅਨੂਪ ਕੁਮਾਰ ਨੇ ਬੁੱਧਵਾਰ ਨੂੰ ਇੱਥੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਅਰਜੁਨ ਪੁਰਸਕਾਰ ਜੇਤੂ ਅਨੂਪ ਕੁਮਾਰ ਨੇ 2006 'ਚ ਦੱਖਣੀ ਏਸ਼ੀਆਈ ਖੇਡਾਂ 'ਚ ਸ਼੍ਰੀਲੰਕਾ ਵਿਰੁੱਧ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 2010 ਤੇ 2014 'ਚ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਏਸ਼ੀਆਈ ਖੇਡ 2014 'ਚ ਅਨੂਪ ਭਾਰਤੀ ਟੀਮ ਦੇ ਕਪਤਾਨ ਵੀ ਸਨ। ਉਸਦੀ ਅਗਵਾਈ 'ਚ ਭਾਰਤ ਨੇ 2016 'ਚ ਵਿਸ਼ਵ ਕੱਪ ਵੀ ਜਿੱਤਿਆ ਸੀ। ਪ੍ਰੋ ਕਬੱਡੀ ਲੀਗ ਦੇ ਦੂਜੇ ਸੈਸ਼ਨ 'ਚ ਯੂ ਮੁੰਬਾ ਨੇ ਉਸਦੀ ਅਗਵਾਈ 'ਚ ਖਿਤਾਬ ਜਿੱਤਿਆ ਸੀ।
ਅਨੂਪ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤਾਂ ਇਹ ਮੇਰਾ ਸ਼ੌਕ ਸੀ। ਸਮੇਂ ਦੇ ਨਾਲ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਗਈ। ਮੇਰਾ ਸੁਪਨਾ ਦੇਸ਼ ਦੇ ਲਈ ਸੋਨ ਤਮਗਾ ਜਿੱਤਣਾ ਤੇ ਮੈਂ ਉਨ੍ਹਾਂ ਭਾਗਿਆਸ਼ਾਲੀ ਲੋਕਾਂ 'ਚੋਂ ਹਾਂ ਜਿਨ੍ਹਾਂ ਨੂੰ ਆਪਣਾ ਸੁਪਨਾ ਸੱਚ ਕਰਨ ਦਾ ਮੌਕਾ ਮਿਲਿਆ। ਇਹ ਮੰਚ ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਰਿਹਾ ਤੇ ਇਸ ਲਈ ਅੱਜ ਮੈਂ ਸੰਨਿਆਸ ਦਾ ਐਲਾਨ ਕਰਨ ਲਈ ਇਹ ਮੰਚ ਚੁਣਿਆ। ਅੱਜ ਮੇਰੇ ਬੇਟੇ ਦਾ ਦੱਸਵਾਂ ਜਨਮਦਿਨ ਵੀ ਹੈ ਤੇ ਇਸ ਲਈ ਇਹ ਦਿਨ ਜ਼ਿਆਦਾ ਯਾਦਗਾਰ ਬਣ ਗਿਆ ਹੈ।
 


Related News