ਏਸ਼ੀਆ ਕੱਪ 2022 ਦੀਆਂ ਤਾਰੀਖਾਂ ਦਾ ਐਲਾਨ, ਭਾਰਤ ਹੈ ਡਿਫੈਂਡਿੰਗ ਚੈਂਪੀਅਨ

03/19/2022 6:12:24 PM

ਸਪੋਰਟਸ ਡੈਸਕ- ਏਸ਼ੀਆਈ ਕ੍ਰਿਕਟ ਪਰਿਸ਼ਦ (ਏ. ਸੀ. ਸੀ.) ਨੇ ਏਸ਼ੀਆ ਕੱਪ 2022 ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵੱਕਾਰੀ ਪ੍ਰਤੀਯੋਗਿਤਾ ਦਾ 15ਵਾਂ ਵਰਜ਼ਨ 27 ਅਗਸਤ ਤੋ 11 ਸਤੰਬਰ ਤਕ ਸ਼੍ਰੀਲੰਕਾ 'ਚ ਆਯੋਜਿਤ ਕੀਤਾ ਜਾਵੇਗਾ। ਏ. ਸੀ. ਸੀ. ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਏਸ਼ੀਆ ਕੱਪ 2022 (ਟੀ-20 ਫਾਰਮੈਟ) ਇਸ ਸਾਲ ਦੇ ਅੰਤ 'ਚ 27 ਅਗਸਤ ਤੋਂ 11 ਸਤੰਬਰ ਤਕ ਹੋਵੇਗਾ। ਇਸ ਦੇ ਕੁਆਲੀਫਾਇਰ 20 ਅਗਸਤ 2022 ਤੋਂ ਖੇਡੇ ਜਾਣਗੇ। ਇਹ ਟੀ-20 ਫਾਰਮੈਟ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਕੋਵਿਡ ਦੇ ਕਾਰਨ ਬਦਲੀਆਂ ਸਨ ਤਾਰੀਖ਼ਾਂ


ਏਸ਼ੀਆ ਕੱਪ ਪਹਿਲਾਂ ਸਤੰਬਰ 2020 'ਚ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ। ਫਿਰ ਇਸ ਨੂੰ ਜੂਨ 2021 ਲਈ ਮੁੜ ਨਿਰਧਾਰਤ ਕੀਤਾ ਗਿਆ ਪਰ ਉੱਥੋਂ ਫਿਰ ਇਸ ਦੀਆਂ ਤਾਰੀਖ਼ਾਂ ਬਦਲ ਗਈਆਂ ਸਨ। ਇਸ ਤੋਂ ਇਲਾਵਾ, ਏ. ਸੀ. ਡੀ. ਦੀ ਸਾਲਾਨਾ ਆਮ ਬੈਠਕ 'ਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਸਕੱਤਰ ਜੈ ਸ਼ਾਹ 2024 ਤਕ ਏ. ਸੀ. ਸੀ. ਦੇ ਪ੍ਰਧਾਨ ਰਹਿਣਗੇ। ਇਸ ਦੌਰਾਨ ਕਤਰ ਨੂੰ ਪੂਰਨ ਮੈਂਬਰ ਦਾ ਵੀ ਦਰਜਾ ਦਿੱਤਾ ਗਿਆ।

ਭਾਰਤ ਹੈ ਸਭ ਤੋਂ ਸਫਲ ਟੀਮ


ਏਸ਼ੀਆ ਕਪ ਨੂੰ ਵਨ-ਡੇ ਤੇ ਟੀ-20 ਫਾਰਮੈਟ 'ਚ ਕਰਾਇਆ ਜਾਂਦਾ ਹੈ। ਪਹਿਲੀ ਵਾਰ ਇਸ ਦਾ ਆਯੋਜਨ 1984 'ਚ ਹੋਇਆ ਸੀ। ਉਦੋਂ ਸ਼੍ਰੀਲੰਕਾ ਨੂੰ ਹਰਾ ਭਾਰਤ ਚੈਂਪੀਅਨ ਬਣਿਆ ਸੀ। ਭਾਰਤ ਅਜੇ ਤਕ 7 ਵਾਰ ਏਸ਼ੀਆ ਕੱਪ ਜਿੱਤ ਚੁੱਕਿਆ ਹੈ। ਟੀਮ ਇੰਡੀਆ ਨੇ 1984 ਦੇ ਬਾਅਦ 1988, 1990-91, 1995, 2010, 2016 (ਟੀ-20 ਫਾਰਮੈਟ) 2018 'ਚ ਇਹ ਕੱਪ ਜਿੱਤਿਆ ਸੀ। ਸ਼੍ਰੀਲੰਕਾਈ ਟੀਮ 1986, 1997, 2004, 2008, 2014 'ਚ ਇਹ ਖ਼ਿਤਾਬ ਜਿੱਤ ਚੁੱਕਾ ਹੈ ਜਦਕਿ ਪਾਕਿਸਤਾਨ 2000, 2012 'ਚ ਦੋ ਵਾਰ।

ਇਹ ਵੀ ਪੜ੍ਹੋ : ਮਿਤਾਲੀ ਰਾਜ ਦੇ ਨਾਂ ਵੱਡਾ ਰਿਕਾਰਡ, ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਾਰ ਲਾਏ ਅਰਧ ਸੈਂਕੜੇ

6 ਟੀਮਾਂ ਦਰਮਿਆਨ ਹੋਵੇਗਾ ਆਗਾਮੀ ਵਿਸ਼ਵ ਕੱਪ
ਸ਼੍ਰੀਲੰਕਾ 'ਚ ਹੋਣ ਵਾਲੇ ਏਸ਼ੀਆ ਕੱਪ ਲਈ 6 ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਹੋਸਟ ਸ਼੍ਰੀਲੰਕਾ ਦੇ ਇਲਾਵਾ ਅਫਗਾਨਿਸਤਾਨ, ਬੰਗਲਾਦੇਸ਼, ਇੰਡੀਆ, ਪਾਕਿਸਤਾਨ ਦੀਆਂ ਟੀਮਾਂ ਖ਼ਿਤਾਬ ਲਈ ਭਿੜਨਗੀਆਂ। ਇਕ ਟੀਮ ਕੁਆਲੀਫਾਇੰਗ ਰਾਊਂਡ ਖੇਡ ਕੇ ਜਾਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh