ਹਾਕੀ ਇੰਡੀਆ ਨੇ ਜੂਨੀਅਰ ਟ੍ਰੇਨਿੰਗ ਕੈਂਪ ਲਈ 33 ਖਿਡਾਰੀਆਂ ਦਾ ਕੀਤਾ ਐਲਾਨ

11/12/2017 9:42:43 PM

ਨਵੀਂ ਦਿੱਲੀ— ਹਾਕੀ ਇੰਡੀਆ ਨੇ ਬੈਂਗਲੁਰੂ 'ਚ ਸ਼ੁਰੂ ਹੋ ਰਹੇ ਜੂਨੀਅਰ ਪੁਰਸ਼ ਰਾਸ਼ਟਰੀ ਟਰੇਨਿੰਗ ਕੈਂਪ ਲਈ 33 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇਹ ਖਿਡਾਰੀ 23 ਦਸੰਬਰ ਤੱਕ ਕੋਚ ਜੂਡ ਫੇਲਿਕਸ ਦੀ ਨਿਗਰਾਨੀ ਵਿਚ ਟ੍ਰੇਨਿੰਗ ਲੈਣਗੇ। ਰਾਸ਼ਟਰੀ ਕੈਂਪ ਵਿਚ ਸ਼ਾਮਲ ਖਿਡਾਰੀਆਂ ਵਿਚ ਹਾਲ ਹੀ ਵਿਚ ਮਲੇਸ਼ੀਆ ਵਿਚ ਸੁਲਤਾਨ ਆਫ ਜੌਹਰ ਕੱਪ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ 18 ਮੈਂਬਰ ਵੀ ਹਨ। 
ਸੰਭਾਵਿਤ ਖਿਡਾਰੀ ਇਸ ਤਰ੍ਹਾਂ ਹਨ : ਗੋਲਕੀਪਰ —ਪੰਕਜ ਕੁਮਾਰ ਰਜਕ, ਤਨੁਜ ਗੂਲੀਆ, ਪ੍ਰਸ਼ਾਂਤ ਕੁਮਾਰ ਚੌਹਾਨ, ਏ. ਐੱਸ. ਸੇਂਟਾਮਿਜ ਅਰਾਸੂ। ਡਿਫੈਂਡਰ—ਸੁਮਨ ਬੇਕ, ਹਰਮਨਜੀਤ ਸਿੰਘ, ਮਨਦੀਪ ਮੋਰ, ਮੁਹੰਮਦ ਫਰਾਜ, ਪ੍ਰਿੰਸ, ਪ੍ਰਤਾਪ ਲਾਕੜਾ। ਮਿਡਫੀਲਡਰ —ਵਰਿੰਦਰ ਸਿੰਘ, ਸਨੀ ਮਲਿਕ, ਵਿਸ਼ਾਲ ਅੰਤਿਲ, ਯਸ਼ਦੀਪ ਸਿਵਾਚ, ਵਿਸ਼ਾਲ ਸਿੰਘ, ਵਿਵੇਕ ਸਾਗਰ ਪ੍ਰਸਾਦ, ਅਕਸ਼ੈ ਅਵਸਥੀ, ਸੁਖਜੀਤ ਸਿੰਘ, ਰਵੀਚੰਦਰ ਸਿੰਘ ਮੋਈਰੰਗਥੇਮ, ਦੀਨਾਚੰਦਰਨ ਸਿੰਘ ਮੋਈਰੰਗਥੇਮਸ਼। ਫਾਰਵਰਡ -ਸ਼ਿਲਾਨੰਦ ਲਾਕੜਾ, ਜੈ ਪ੍ਰਕਾਸ਼ ਪਟੇਲ, ਦਿਲਪ੍ਰੀਤ ਸਿੰਘ, ਮੁਹੰਮਦ ਕੈਫ ਖਾਨ, ਰੌਸ਼ਨ ਕੁਮਾਰ, ਅਭਿਸ਼ੇਕ ਕੁਮਾਰ, ਸ਼ਿਵਮ ਆਨੰਦ, ਰਾਹੁਲ ਕੁਮਾਰ ਰਾਜਭਰ, ਮੁਹੰਮਦ ਅਲੀਸ਼ਾਨ, ਸੰਜੇ, ਮਨਿੰਦਰ ਸਿੰਘ, ਰਾਹੁਲ, ਆਨੰਦ ਕੁਮਾਰ ਬਾਰਾ।