ਅੰਕਿਤਾ ਰੈਨਾ ਨੇ ਜਿੱਤਿਆ ਬਿਲੀ ਜੀਨ ਕਿੰਗ ਕੱਪ ਹਾਰਟ ਐਵਾਰਡ

05/20/2022 7:23:32 PM

ਨਵੀਂ ਦਿੱਲੀ- ਭਾਰਤ ਦੀ ਮਸ਼ਹੂਰ ਟੈਨਿਸ ਖਿਡਾਰੀ ਅੰਕਿਤਾ ਰੈਨਾ ਨੇ ਟੈਨਿਸ ਦੀ ਦੁਨੀਆ 'ਚ ਆਪਣਾ ਕਾਫ਼ੀ ਨਾਂ ਕਮਾਇਆ ਹੈ। ਇਸੇ ਤਹਿਤ ਅੰਕਿਤਾ ਨੇ ਏਸ਼ੀਆ/ਓਸਨੀਆ ਗਰੁੱਪ ਇਕ ਤੋਂ ਬਿਲੀ ਜੀਨ ਕਿੰਗ ਕੱਪ ਹਾਰਟ ਐਵਾਰਡ ਜਿੱਤ ਲਿਆ ਹੈ। ਸਾਨੀਆ ਮਿਰਜ਼ਾ ਦੇ ਬਾਅਦ ਉਹ ਇਹ ਐਵਾਰਡ ਹਾਸਲ ਕਰਨ ਵਾਲੀ ਦੂਜੀ ਭਾਰਤੀ ਬਣੀ ਹੈ। ਇਹ ਐਵਾਰਡ ਉਨ੍ਹਾਂ ਖਿਡਰੀਆਂ ਨੂੰ ਮਾਨਤਾ ਦੇਣ ਲਈ ਹੈ ਜਿਨ੍ਹਾਂ ਨੇ ਵੱਕਾਰ ਦੇ ਨਾਲ ਦੇਸ਼ ਦੀ ਨੁਮਾਇੰਦਗੀ ਕੀਤੀ, ਕੋਰਟ 'ਤੇ ਸ਼ਾਨਦਾਰ ਖੇਡ ਜਜ਼ਬਾ ਦਿਖਾਇਆ ਹੈ ਤੇ ਬਿਲੀ ਜੀਨ ਕਿੰਗ ਕੱਪ ਦੇ ਦੌਰਾਨ ਟੀਮ ਦੇ ਪ੍ਰਤੀ ਆਪਣੀ ਵਚਨਬੱਧਥਾ ਦਿਖਾਈ ਹੈ। 

Tarsem Singh

This news is Content Editor Tarsem Singh