ਅੰਕਿਤਾ ਵਿੰਬਲਡਨ ’ਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ਤੋਂ ਬਾਹਰ

07/02/2021 11:17:05 AM

ਸਪੋਰਟਸ ਡੈਸਕ— ਭਾਰਤ ਦੀ ਅੰਕਿਤਾ ਰੈਨਾ ਤੇ ਅਮਰੀਕਾ ਦੀ ਉਨ੍ਹਾਂ ਦੀ ਜੋੜੀਦਾਰ ਲਾਰੇਨ ਡੇਵਿਸ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ’ਚ ਆਸੀਆ ਮੁਹੰਮਦ ਤੇ ਜੇਸਿਕਾ ਪੇਗੁਲਾ ਦੀ ਅਮਰੀਕੀ ਜੋੜੀ ਤੋਂ ਸਿੱਧੇ ਸੈੱਟਾਂ ’ਚ ਹਾਰ ਗਈ। ਅਮਰੀਕਾ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਨੇ ਅੰਕਿਤਾ ਤੇ ਡੇਵਿਸ ਨੂੰ 70 ਮਿੰਟ ਤਕ ਚਲੇ ਮੈਚ ’ਚ 6-3, 6-2 ਨਾਲ ਹਰਾਇਆ। 

ਅੰਕਿਤਾ ਨੇ ਮਿਕਸਡ ਡਬਲਜ਼ ’ਚ ਹਮਵਤਨ ਰਾਮਕੁਮਾਰ ਰਾਮਨਾਥਨ ਦੇ ਨਾਲ ਜੋੜੀ ਬਣਾਈ ਹੈ ਜਿੱਥੇ ਉਨਾਂ ਦਾ ਸਾਮਹਣਾ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਹਮਵਤਨ ਜੋੜੀ ਨਾਲ ਹੋਵੇਗਾ। ਸਾਨੀਆ ਤੇ ਅਮਰੀਕਾ ਦੀ ਉਨ੍ਹਾਂ ਦੀ ਜੋੜੀਦਾਰ ਬੈਥੇਨੀ ਮਾਟੇਕ ਸੈਂਡਸ ਮਹਿਲਾ ਡਬਲਜ਼ ਦੇ ਦੂਜੇ ਦੌਰ ’ਚ ਪਹੁੰਚ ਗਈਆਂ ਹਨ ਪਰ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਡਬਲਜ਼ ਦੇ ਪਹਿਲੇ ਦੌਰ ਤੋਂ ਅੱਗੇ ਨਹੀਂ ਵਧ ਸਕੇ ਸਨ।

Tarsem Singh

This news is Content Editor Tarsem Singh