ਅੰਕਿਤ ਗਜਵਾ ਨੇ ਦਿਖਾਇਆ ਜਲਵਾ

01/13/2018 11:29:20 AM

ਨਵੀਂ ਦਿੱਲੀ, (ਬਿਊਰੋ)— ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਚੱਲ ਰਹੇ ਏਸ਼ੀਆ ਦੇ ਸਭ ਤੋਂ ਵੱਡੇ ਸ਼ਤਰੰਜ ਟੂਰਨਾਮੈਂਟ 16ਵੇਂ ਦਿੱਲੀ ਗ੍ਰੈਂਡ ਮਾਸਟਰ ਸ਼ਤੰਰਜ ਵਿਚ ਭਾਰਤ ਦੇ ਨੌਜਵਾਨ ਖਿਡਾਰੀ ਅੰਕਿਤ ਗਜਵਾ ਨੇ ਬੇਹੱਦ ਹੀ ਸ਼ਾਨਦਾਰ ਖੇਡ ਦਿਖਾਉਂਦਿਆਂ ਸ਼ੁੱਕਰਵਾਰ ਦੇ ਦਿਨ ਦੋ ਗ੍ਰੈਂਡ ਮਾਸਟਰਾਂ ਨੂੰ ਹਰਾ ਕੇ ਤਹਿਲਕਾ ਮਚਾ ਦਿੱਤਾ।  

ਇਨ੍ਹਾਂ ਦੋ ਜਿੱਤਾਂ ਨਾਲ ਉਹ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕਰਨ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਉਸ ਨੇ ਪਹਿਲਾਂ ਭਾਰਤ ਦੇ ਰਾਸ਼ਟਰੀ ਚੈਂਪੀਅਨ ਰੋਹਿਤ ਲਲਿਤ ਬਾਬੂ ਨੂੰ ਹਰਾਇਆ ਤੇ ਫਿਰ ਹੰਗਰੀ ਦੇ ਗ੍ਰੈਂਡ ਮਾਸਟਰ ਐਡਮ ਹੋਵਾਰਥ ਨੂੰ ਹਰਾਇਆ ਤੇ  ਦਿਖਾਇਆ ਕਿ ਉਹ ਹੁਣ ਵੱਡੀ ਉਡਾਣ ਭਰਨ ਨੂੰ ਤਿਆਰ ਹੈ । ਵੈਸੇ ਉਹ 5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚਿਆ ਹੈ।