ਅੰਜੁਮ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ''ਚ ਲਗਾਤਾਰ ਤੀਜਾ ਖਿਤਾਬ ਜਿੱਤਿਆ

12/26/2019 6:33:52 PM

ਸਪੋਰਟਸ ਡੈਸਕ— ਭਾਰਤ ਦੇ ਟਾਪ ਨਿਸ਼ਾਨੇਬਾਜ਼ਾਂ 'ਚ ਸ਼ੁਮਾਰ ਅੰਜੁਮ ਮੁਦਗਿਲ ਨੇ 63ਵੀਂ ਰਾਸ਼ਟਰੀ ਚੈਂਪੀਅਨਸ਼ਿਪ 'ਚ ਔਰਤਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨਸ 'ਚ ਲਗਾਤਾਰ ਤੀਜੇ ਸਾਲ ਖਿਤਾਬ ਜਿੱਤਿਆ। ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੇ ਅਭੀਸ਼ੇਕ ਵਰਮਾ ਅਤੇ ਯਸ਼ਸਵਿਨੀ ਸਿੰਘ ਦੇਸ਼ਵਾਲ ਲੈ 10 ਮੀਟਰ ਏਅਰ ਪਿਸਟਲ ਮਿਕਸ ਟੀਮ ਈਵੈਂਟ 'ਚ ਸੋਨ ਤਮਗਾ ਜਿੱਤਿਆ।  

ਮਨੂੰ ਭਾਕਰ ਨੇ ਸਰਬਜੋਤ ਸਿੰਘ ਦੇ ਨਾਲ ਮਿਸ਼ਰਤ ਟੀਮ ਪਿਸਟਲ ਸਪਰਧਾ ਜਿੱਤੀ। ਇਹ ਰਾਸ਼ਟਰੀ ਚੈਂਪੀਅਨਸ਼ਿਪ 'ਚ ਉਸ ਦਾ 7ਵਾਂ ਸੋਨ ਤਮਗਾ ਹੈ। ਮੁਦਗਿਲ ਦੇ ਵਰਗ ਚ ਤਮਿਲਨਾਡੂ ਦੀ ਐੱਨ ਗਾਇਤਰੀ ਦੂਜੇ ਅਤੇ ਹਰਿਆਣਾ ਦੀ ਨਿਰਛਲ ਤੀਜੇ ਸਥਾਨ 'ਤੇ ਰਹੀ। ਉਥੇ ਹੀ 10 ਮੀਟਰ ਏਅਰ ਪਿਸਟਲ ਮਿਕਸ ਟੀਮ ਈਵੈਂਟ 'ਚ ਮਹਾਰਾਸ਼ਟਰ ਦੀ ਹਰਸ਼ਦਾ ਨਿਠਾਵੇ ਅਤੇ ਅਨਿਕੇਤ ਦੂਜੇ ਸਥਾਨ 'ਤੇ ਰਹੇ।


Related News