ਅੰਜੁਮ ਨੇ 5ਵਾਂ ਸੋਨ ਤਮਗਾ ਜਿੱਤਿਆ

12/17/2017 4:51:56 AM

ਤਿਰੂਅਨੰਤਪੁਰਮ— ਅੰਜੁਮ ਮੌਦਗਿਲ ਨੇ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇਥੇ ਮਹਿਲਾ 50 ਮੀਟਰ ਰਾਈਫਲ ਥ੍ਰੀ-ਪੁਜ਼ੀਸ਼ਨ 'ਚ ਨਿੱਜੀ ਤੇ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ। ਪੰਜਾਬ ਦੀ ਪ੍ਰਤੀਨਿਧਤਾ ਕਰ ਰਹੀ ਅੰਜੁਮ ਨੇ 8 ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ 457.6 ਅੰਕਾਂ ਨਾਲ ਜੰਮੂ-ਕਸ਼ਮੀਰ ਦੀ ਸ਼੍ਰੇਆ ਸਕਸੈਨਾ ਨੂੰ ਪਛਾੜਿਆ, ਜਿਸ ਨੇ 452.9 ਅੰਕਾਂ ਨਾਲ ਚਾਂਦੀ ਤਮਗਾ ਜਿੱਤਿਆ। ਮੌਜੂਦਾ ਟੂਰਨਾਮੈਂਟ 'ਚ ਉਹ ਪੰਜ ਸੋਨ ਤਮਗੇ ਜਿੱਤ ਚੁੱਕੀ ਹੈ। ਅੰਜੁਮ ਮਹਿਲਾ ਥ੍ਰੀ- ਪੁਜ਼ੀਸ਼ਨ ਕੁਆਲੀਫਾਇਰ 'ਚ 586 ਅੰਕਾਂ ਨਾਲ ਨਵੇਂ ਰਾਸ਼ਟਰੀ ਰਿਕਾਰਡ ਨਾਲ ਚੋਟੀ 'ਤੇ ਰਹੀ।