ਅੰਜੁਮ ਨੇ ਕਾਂਸੀ ਤਮਗਾ ਜਿੱਤਿਆ

11/05/2017 12:18:08 PM

ਨਵੀਂ ਦਿੱਲੀ, (ਬਿਊਰੋ)— ਅੰਜੁਮ ਮੁਦਗਿਲ ਨੇ ਬ੍ਰਿਸਬੇਨ ਵਿਚ ਚੱਲ ਰਹੀ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ 50 ਮੀਟਰ ਰਾਈਫਲ ਪ੍ਰੋਨ ਪ੍ਰਤੀਯੋਗਿਤਾ ਵਿਚ ਕਾਂਸੀ ਤਮਗੇ ਨਾਲ ਆਪਣਾ ਦੂਜਾ ਤਮਗਾ ਹਾਸਲ ਕੀਤਾ। ਉਸ ਨੇ 616.7 ਦੇ ਕੁਲ ਅੰਕ ਦਾ ਸਕੋਰ ਬਣਾਇਆ, ਜਿਸ ਨਾਲ ਉਹ ਸਕਾਟਲੈਂਡ ਦੀ ਸਿਯੋਨੇਡ ਮੈਕਿਨਟੋਸ਼ (619.9) ਤੋਂ ਪਿੱਛੇ ਰਹੀ। ਸੋਨ ਤਮਗਾ ਸਕਾਟਲੈਂਡ ਦੀ ਹੀ ਜੇਨੀਫਰ ਮੈਕਿਟਨੋਸ਼ ਨੇ ਜਿੱਤਿਆ, ਜਿਸ ਨੇ 620.7 ਅੰਕ ਦਾ ਰਿਕਾਰਡ ਸਕੋਰ ਬਣਾਇਆ। ਅੰਜੁਮ ਨੇ ਇਸ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ ਸੀ ਤੇ ਹੁਣ ਭਾਰਤ ਦੇ ਰਾਈਫਲ ਤੇ ਪਿਸਟਲ ਪ੍ਰਤੀਯੋਗਿਤਾਵਾਂ ਵਿਚ 14 ਤਮਗੇ ਹੋ ਗਏ ਹਨ।