ਲਾਹਿੜੀ ਇਕ ਸ਼ਾਟ ਨਾਲ ਕੱਟ ਕਰਨ ਤੋਂ ਖੁੰਝੇ

01/12/2020 10:23:49 AM

ਸਪੋਰਟਸ ਡੈਸਕ— ਤਜਰਬੇਕਾਰ ਗੋਲਫਰ ਅਨਿਰਬਾਨ ਲਾਹਿੜੀ ਸੋਨੀ ਓਪਨ ਦੇ ਦੂਜੇ ਦੌਰ ਦੇ ਆਖ਼ਰੀ ਹੋਲ 'ਚ ਬਰਡੀ ਕਰਨ ਦੇ ਬਾਅਦ ਵੀ ਇਕ ਸ਼ਾਟ ਨਾਲ ਕੱਟ ਹਾਸਲ ਕਰਨ ਤੋਂ ਖੁੰਝੇ ਗਏ। ਪਹਿਲੇ ਦਿਨ ਦੋ ਓਵਰ 72 ਦਾ ਕਾਰਡ ਖੇਡਣ ਵਾਲੇ ਇਸ ਭਾਰਤੀ ਖਿਡਾਰੀ ਨੇ ਸ਼ੁੱਕਰਵਾਰ ਨੂੰ 70 ਪਾਰ ਦਾ ਕਾਰਡ ਖੇਡਿਆ ਪਰ ਇਕ ਸਾਟ ਨਾਲ ਕੱਟ ਹਾਸਲ ਕਰਨ ਤੋਂ ਖੁੰਝੇ ਗਏ। ਉਨ੍ਹਾਂ ਦਾ ਕੁਲ ਸਕੋਰ ਦੋ ਓਵਰ 142 ਰਿਹਾ ਜਦਕਿ ਕੱਟ ਇਕ ਓਵਰ 141 ਦਾ ਸਕੋਰ ਬਣਾਉਣ ਵਾਲੇ 66 ਖਿਡਾਰੀਆਂ ਨੇ ਕੱਟ ਹਾਸਲ ਕੀਤਾ। ਬ੍ਰੇਡਨ ਸਟੀਲੇ ਅਤੇ ਕੈਮਰੋਨ ਡੇਵਿਸ ਦੂਜੇ ਦੌਰ 'ਚ ਇਕੋ ਬਰਾਬਰ ਦੇ ਸਕੋਰ ਨਾਲ ਚੋਟੀ 'ਤੇ ਰਹੇ।

Tarsem Singh

This news is Content Editor Tarsem Singh