India in Australia: ਕੁੰਬਲੇ ਨੂੰ ਕਿਉਂ ਕਿ ਹੈ ਟੀਮ ਇੰਡੀਆ ਤੇ ਹੈ ਇੰਨਾ ਭਰੋਸਾ

Saturday, Dec 01, 2018 - 03:29 PM (IST)

ਨਵੀਂ ਦਿੱਲੀ—ਟੀਮ ਇੰਡੀਆ ਦੀ ਆਸਟ੍ਰੇਲੀਆ 'ਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਆਗਾਜ਼ ਤੋਂ ਪਹਿਲਾਂ ਸਾਬਕਾ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਟੀਮ ਇਸ ਵਾਰ 2-1 ਨਾਲ ਇਹ ਸੀਰੀਜ਼ ਆਪਣੇ ਨਾਂ ਕਰਕੇ ਪਰਤੇਗੀ। ਭਾਰਤ ਨੇ ਅਜੇ ਤੱਕ ਆਸਟ੍ਰੇਲੀਆਈ ਧਰਤੀ 'ਤੇ ਕੋਈ ਸੀਰੀਜ਼ ਨਹੀਂ ਜਿੱਤੀ ਹੈ ਅਤੇ ਕੁੰਬਲੇ ਦਾ ਦਾਅਵਾ ਹੈ ਕਿ ਕੋਹਲੀ ਉਹ ਕਾਰਨਾਮਾ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਸਕਦੇ ਹਨ।

ਕੁੰਬਲੇ ਨੇ ਇਸ ਸੀਰੀਜ਼ ਬਾਰੇ 'ਚ ਆਪਣੀ ਰਾਏ ਰੱਖੀ ਹੈ। ਕੁੰਬਲੇ ਦਾ ਕਹਿਣਾ ਹੈ ਕਿ ਚਾਹੇ ਹੀ ਸਮਿਥ-ਵਾਰਨਰ ਦੀ ਗੈਰਮੌਜੂਦਗੀ 'ਚ ਕੰਗਾਰੂ ਟੀਮ ਦੇ ਕਮਜ਼ੋਰ ਮੰਨਿਆ ਜਾ ਰਿਹਾ ਹੋਵੇ ਪਰ ਸਚਾਈ ਇਹ ਹੈ ਕਿ ਜੇਕਰ ਉਹ ਦੋਵੇਂ ਖਿਡਾਰੀ ਇਸ ਸਮੇਂ ਖੇਡ ਵੀ ਰਹੇ ਹੁੰਦੇ ਤਾਂ ਵੀ ਭਾਰਤੀ ਟੀਮ 'ਚ ਉਹੀ ਸੀਰੀਜ਼ ਨੂੰ ਜਿੱਤਣ ਦਾ ਮੱਧ ਹੈ ਹਾਲਾਂਕਿ ਕੁੰਬਲੇ ਦਾ ਮੰਨਣਾ ਹੈ ਕਿ ਹਾਰਦਿਕ ਪੰਡਯਾ ਦਾ ਟੀਮ ਇੰਡੀਆ 'ਚ ਨਾਂ ਹੋਣਾ ਬਹੁਤ ਖਲ ਸਕਦਾ ਹੈ, ਉਨ੍ਹਾਂ ਦਾ ਕਹਿਣਾ ਹੈ,' ਹਾਰਦਿਕ ਇਕ ਅਜਿਹਾ ਖਿਡਾਰੀ ਹੈ ਜੋ ਤੁਹਾਨੂੰ ਪੰਜਵੇਂ ਗੇਂਦਬਾਜ਼ ਦਾ ਆਪਸ਼ਨ ਤਾਂ ਦਿੰਦਾ ਹੀ ਹੈ ਨਾਲ 10-15 ਓਵਰਾਂ 'ਚ ਕੁਝ ਵਿਕਟਾਂ ਲੈ ਸਕਦਾ ਹੈ। ਉਹ ਨੰਬਰ ਸੱਤ 'ਤੇ ਬੱਲੇਬਾਜ਼ੀ ਕਰਕੇ ਕੁਝ ਦੌੜਾਂ ਵੀ ਬਣਾ ਸਕਦਾ ਹੈ। ਭਾਰਤੀ ਟੀਮ ਨੂੰ ਆਸਟ੍ਰੇਲੀਆ 'ਚ ਉਹ ਐਡਵਾਂਟੇਜ ਨਹੀਂ ਮਿਲ ਰਿਹਾ ਹੈ।'

ਐਡੀਲੇਡ 'ਚ ਹੋਣ ਵਾਲੇ ਪਹਿਲੇ ਟੈਸਟ ਦੇ ਮੱਦੇਨਜ਼ਰ ਕੁੰਬਲੇ ਦਾ ਮੰਨਣਾ ਹੈ ਕਿ ਉਹ ਵਿਕਟਾਂ ਨੂੰ ਦੇਖਦੇ ਹੋਏ ਦੋ ਫਿਰਕੀ ਗੇਂਦਬਾਜ਼ੀ ਖਿਡਾਏ ਜਾ ਸਕਦੇ ਹਨ ਪਰ ਜ਼ਰੂਰੀ ਇਹ ਹੈ ਕਿ ਭਾਰਤ ਦੇ ਲੋਅਰ ਆਰਡਰ ਦੇ ਬੱਲੇਬਾਜ਼ 100-150 ਦੌੜਾਂ ਦਾ ਯੋਗਦਾਨ ਪਾਉਣ। ਕੁੰਬਲੇ ਦਾ ਮੰਨਣਾ ਹੈ ਕਿ ਜੇਕਰ ਟੀਮ ਇੰਡੀਆ ਪੰਜ ਗੇਂਦਬਾਜ਼ਾਂ ਨਾਲ ਖੇਡਦੀ ਹੈ ਅਤੇ ਉਸਦੇ ਬੱਲੇਬਾਜ਼ 350 ਦੌੜਾਂ ਦਾ ਸਕੋਰ ਖੜਾ ਕਰ ਲੈਂਦੇ ਹਨ ਤਾਂ ਭਾਰਤੀ ਟੀਮ ਫ੍ਰੰਟਫੁਟ 'ਤੇ ਰਹੇਗੀ।


suman saroa

Content Editor

Related News