ਜੰਡੂਸਿੰਘਾ ਵਿਖੇ ਪਟਕੇ ਦੀ ਕੁਸ਼ਤੀ ਅੰਗਰੇਜ਼ ਨੇ ਜਿੱਤੀ

07/01/2017 11:04:36 AM

ਜਲੰਧਰ— ਅੱਜ ਪਿੰਡ ਜੰਡੂਸਿੰਘਾ ਵਿਖੇ ਦਰਗਾਹ ਪੀਰ ਬਾਬਾ ਗੈਬ ਗਾਜ਼ੀ ਜੀ ਦਾ ਸਾਲਾਨਾ ਮੇਲਾ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਪੰਨ ਹੋ ਗਿਆ।
ਮੇਲੇ ਦੇ ਦੂਸਰੇ ਦਿਨ ਜਿਥੇ ਪਲੇਅ ਬੈਕ ਸਿੰਗਰ ਕਮਲ ਖਾਨ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਉਥੇ ਹੋਰ ਕਲਾਕਾਰਾਂ ਵਲੋਂ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਗਈ। ਮੁੱਖ ਤੌਰ 'ਤੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਚੋਟੀ ਦੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਪਟਕੇ ਦੀ ਕੁਸ਼ਤੀ ਅੰਗਰੇਜ਼ ਜਲੰਧਰ ਨੇ ਗੱਗੂ ਅੰਮ੍ਰਿਤਸਰ ਨੂੰ ਚਿੱਤ ਕਰ ਕੇ ਜਿੱਤੀ। ਦੋਵੇਂ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਨੇ ਦਿਲਖਿੱਚਵੇਂ ਇਨਾਮ ਦੇ ਕੇ ਨਿਵਾਜਿਆ। ਬਾਕੀ ਪਹਿਲਵਾਨਾਂ ਨੂੰ ਵੀ ਨਕਦ ਰਾਸ਼ੀ ਇਨਾਮ ਦਿੱਤੇ ਗਏ। ਕਮੇਟੀ ਨੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਤੇ ਹੋਰ ਆਈਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ। ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।