ਬ੍ਰਿਟੇਨ ਦੇ ਐਂਡੀ ਮਰੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਬਾਹਰ

07/03/2021 9:00:24 PM

ਸਪੋਰਟਸ ਡੈਸਕ— ਸੱਟ ਤੋਂ ਉੱਭਰ ਕੇ ਵਾਪਸੀ ਕਰ ਰਹੇ ਬ੍ਰਿਟੇਨ ਦੇ ਐਂਡੀ ਮਰੇ ਦਾ ਸਫ਼ਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਦੌਰ ’ਚ ਸ਼ੁੱਕਰਵਾਰ ਨੂੰ 10ਵੀਂ ਸੀਡ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਦੇ ਹੱਥੋਂ ਲਗਾਤਾਰ ਸੈੱਟਾਂ ’ਚ ਹਾਰ ਦੇ ਨਾਲ ਰੁਕ ਗਿਆ। ਸ਼ਾਪੋਵਾਲੋਵ ਨੇ ਮਰੇ ਨੂੰ ਦੋ ਘੰਟੇ 17 ਮਿੰਟ ’ਚ 6-4, 6-2, 6-2 ਨਾਲ ਹਰਾਇਆ ਤੇ ਪਹਿਲੀ ਵਾਰ ਚੌਥੇ ਦੌਰ ’ਚ ਜਗ੍ਹਾ ਬਣਾ ਲਈ। ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾਉਣ ਲਈ ਸ਼ਾਪੋਵਾਲੋਵ ਦਾ ਅਗਲਾ ਮੁਕਾਬਲਾ ਅੱਠਵਾਂ ਦਰਜਾ ਪ੍ਰਾਪਤ ਸਪੇਨ ਦੇ ਰਾਬਟਰ ਬਤਿਸਤਾ ਨਾਲ ਹੋਵੇਗਾ।

Tarsem Singh

This news is Content Editor Tarsem Singh