ਕੋਰਟ 'ਤੇ ਵਾਪਸੀ ਕਰਨ ਬਾਰੇ ਮਰੇ ਨੇ ਦਿੱਤਾ ਇਹ ਬਿਆਨ

01/18/2020 9:33:06 AM

ਸਪੋਰਟਸ ਡੈਸਕ— ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਦੀ ਕੋਰਟ 'ਤੇ ਵਾਪਸੀ 'ਚ ਹੋਰ ਦੇਰ ਹੋਣ ਦੀ ਸੰਭਾਵਨਾ ਹੈ। ਮਰੇ ਨੇ ਕਿਹਾ ਕਿ ਸੱਟ ਕਾਰਨ ਉਨ੍ਹਾਂ ਦੀ ਵਾਪਸੀ ਵਿਚ ਹੋਰ ਵੀ ਦੇਰੀ ਹੋ ਸਕਦੀ ਹੈ। 32 ਸਾਲਾ ਮਰੇ ਨਵੰਬਰ ਵਿਚ ਸਪੇਨ ਖ਼ਿਲਾਫ਼ ਡੇਵਿਸ ਕੱਪ ਵਿਚ ਬਰਤਾਨੀਆ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਤੋਂ ਕੋਰਟ ਤੋਂ ਦੂਰ ਹਨ। ਉਨ੍ਹਾਂ ਦੀ ਅਗਲੇ ਮਹੀਨੇ ਵਾਪਸੀ ਦੀ ਉਮੀਦ ਸੀ ਪਰ ਮਰੇ ਨੇ ਕਿਹਾ ਕਿ ਮੈਂ ਕਿਸੇ ਚੀਜ਼ ਲਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ ਹਾਂ ਤੇ ਫਿੱਟ ਹੋਣ ਨੂੰ ਲੈ ਕੇ ਮੈਂ ਕੋਈ ਸਮਾਂ ਤੈਅ ਨਹੀਂ ਕਰਨਾ ਚਾਹੁੰਦਾ। ਮੈਂ ਫਿੱਟ ਮਹਿਸੂਸ ਹੋਣ ਤੋਂ ਬਾਅਦ ਹੀ ਸਹੀ ਸਮੇਂ 'ਤੇ ਵਾਪਸੀ ਕਰਾਂਗਾ।

Tarsem Singh

This news is Content Editor Tarsem Singh