ਮਰੇ ਨੇ ਕਵੀਂਸ ਟੂਰਨਾਮੈਂਟ ''ਚ ਜਿੱਤ ਨਾਲ ਵਾਪਸੀ ਕੀਤੀ

06/21/2019 4:28:36 PM

ਲੰਡਨ— ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ ਚੂਲੇ ਦੇ ਆਪਰੇਸ਼ਨ ਦੇ ਬਾਅਦ ਏ.ਟੀ.ਪੀ. ਕਵੀਂਸ ਕਲੱਬ ਟੈਨਿਸ ਚੈਂਪੀਅਨਸ਼ਿਪ 'ਚ ਜਿੱਤ ਦੇ ਨਾਲ ਵਾਪਸੀ ਕੀਤੀ। ਤਿੰਨ ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਮਰੇ ਨੇ ਪੰਜ ਮਹੀਨਿਆਂ 'ਚ ਪਹਿਲੇ ਮੁਕਾਬਲੇ 'ਚ ਹਿੱਸਾ ਲਿਆ। ਉਨ੍ਹਾਂ ਨੇ ਡਬਲਜ਼ 'ਚ ਸਪੇਨ ਦੇ ਫੇਲਿਸੀਆਨੋ ਲੋਪੇਜ ਦੇ ਨਾਲ ਮਿਲ ਕੇ 7-6 (7/5), 6-3 ਨਾਲ ਜਿੱਤ ਦਰਜ ਕੀਤੀ। 

ਦਰਸ਼ਕਾਂ ਨਾਲ ਭਰੇ ਸੈਂਟਰ ਕੋਰਟ 'ਤੇ ਉਨ੍ਹਾਂ ਨੇ ਫਿੱਟਨੈਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਡਰ ਨਹੀਂ ਦਿਖਾਇਆ ਅਤੇ ਆਸਾਨੀ ਨਾਲ ਆਪਣੇ ਸ਼ਾਟ ਖੇਡੇ। ਮਰੇ ਨੇ ਬਾਅਦ 'ਚ ਕਿਹਾ ਕਿ ਉਹ ਫਰਾਂਸ ਦੇ ਪੀਅਰੇ ਹਿਊਜ ਹਰਬਰਟ ਦੇ ਨਾਲ ਮਿਲ ਕੇ ਵਿੰਬਲਡਨ ਦੇ ਡਬਲਜ਼ 'ਚ ਖੇਡਣਗੇ। ਇਸ ਵਿਚਾਲੇ ਚੋਟੀ ਦਾ ਦਰਜਾ ਪ੍ਰਾਪਤ ਸਟੇਫਾਨੋਸ ਸਿਟੀਸੀਪਾਸ ਨੇ ਫਰਾਂਸ ਦੇ ਜੇਰੇਮੀ ਚਾਰਡੀ 'ਤੇ 4-6, 7-6 (7/0), (7/4) ਨਾਲ ਜਿੱਤ ਦਰਜ ਕਰਕੇ ਸਿੰਗਲ ਵਰਗ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਯੂਨਾਨ ਦੇ ਇਸ ਖਿਡਾਰੀ ਨੇ ਇਸ ਤੋਂ ਪਹਿਲਾਂ ਦਿਨ ਦਾ ਅਧੂਰਾ ਰਿਹਾ ਮੈਚ ਪੂਰਾ ਕੀਤਾ ਜਿਸ 'ਚ ਉਨ੍ਹਾਂ ਨੇ ਬ੍ਰਿਟੇਨ ਦੇ ਕਾਈਲ ਐਡਮੰਡ ਨੂੰ 6-3,7-5 ਨਾਲ ਹਰਾਇਆ।

Tarsem Singh

This news is Content Editor Tarsem Singh