ਅਮਰੀਕਾ ਦਾ ਐਂਡਿਊ ਟੰਗ ਬਣਿਆ ਸੁਲਤਾਨ ਖਾਨ ਸ਼ਤਰੰਜ ਦਾ ਜੇਤੂ

05/14/2020 6:58:21 PM

ਮੁੰਬਈ, (ਨਿਕਲੇਸ਼ ਜੈਨ)- ਚੈੱਸਬੇਸ ਇੰਡੀਆ ਵਲੋਂ ਭਾਰਤ ਦੇ ਸਾਬਕਾ ਖਿਡਾਰੀ ਸੁਲਤਾਨ ਖਾਨ ਦੀ ਯਾਦ ਵਿਚ ਆਯੋਜਿਤ ਆਨਲਾਈਨ ਇੰਟਰਨੈਸ਼ਨਲ ਸ਼ਤੰਰਜ ਦਾ ਖਿਤਾਬ ਅਮਰੀਕਾ ਦੇ ਗ੍ਰੈਂਡ ਮਾਸਟਰ ਐਂਡ੍ਰਿਊ ਟੰਗ ਨੇ ਆਪਣੇ ਨਾਂ ਕਰ ਲਿਆ। ਉਸ ਨੇ ਅਜੇਤੂ ਰਹਿੰਦੇ ਹੋਏ 10 ਰਾਊਂਡਾਂ ਵਿਚੋਂ 8 ਜਿੱਤਾਂ, 2 ਡਰਾਅ ਦੇ ਨਾਲ ਕੁਲ 9 ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਪੇਰੂ ਦੇ ਗ੍ਰੈਂਡ ਮਾਸਟਰ ਮਾਰਟੀਨੇਜ ਐਂਡਰਿਊ ਆਰਡੋ ਤੇ ਭਾਰਤ ਦੇ ਗ੍ਰੈਂਡ ਮਾਸਟਰ ਆਰੀਅਨ ਚੋਪੜਾ 8.5 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ ’ਤੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਪ੍ਰਤੀਯੋਗਿਤਾ ਵਿਚ ਕੁਲ 10 ਰਾਊਂਡ ਖੇਡੇ ਗਏ, ਜਿਸ ਵਿਚ ਲਗਭਗ 15 ਦੇਸ਼ਾਂ ਦੇ 34 ਗ੍ਰੈਂਡ ਮਾਸਟਰ, 35 ਇੰਟਰਨੈਸ਼ਨਲ ਮਾਸਟਰ, 3 ਮਹਿਲਾ ਗ੍ਰੈਂਡ ਮਾਸਟਰ ਤੇ 10 ਮਹਿਲਾ ਇੰਟਰਨੈਸ਼ਨਲ ਮਾਸਟਰ ਖਿਡਾਰੀਅਾਂ ਸਮੇਤ 205 ਖਿਡਾਰੀਆਂ ਨੇ ਹਿੱਸਾ ਲਿਆ, ਜਿਹੜਾ ਇਸ ਸਮੇਂ ਭਾਰਤ ਵਿਚ ਹੁਣ ਤਕ ਦਾ ਖੇਡਿਆ ਗਿਆ ਸਭ ਤੋਂ ਵੱਡਾ ਇੰਟਰਨੈਸ਼ਨਲ ਆਨਲਾਈਨ ਟੂਰਨਾਮੈਂਟ ਬਣ ਗਿਆ ਹੈ।

Ranjit

This news is Content Editor Ranjit