ਪੀਟਰਸਨ ਵਿਵਾਦ ’ਤੇ ਇੰਗਲੈਂਡ ਦੇ ਸਾਬਕਾ ਕਪਤਾਨ ਨੇ ਤੋੜੀ ਚੁੱਪੀ, ਮੰਨੀ ਆਪਣੀ ਗਲਤੀ

04/05/2020 1:43:15 PM

ਲੰਡਨ : ਇੰਗਲੈਂਡ ਦੇ ਸਾਬਕਾ ਕਪਤਾਨ ਐਂਡਰਿਊ ਸਟ੍ਰਾਸ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਕੇਵਿਨ ਪੀਟਰਸਨ ਦੇ ਮੁੱਦਿਆਂ ਨੂੰ ਸਹੀ ਤਰ੍ਹਾਂ ਨਾਲ ਨਹੀਂ ਹਲ ਕੀਤਾ ਅਥੇ ਇਸ ਧਾਕੜ ਬੱਲੇਬਾਜ਼ ਨੂੰ ਅਨਸ਼ਾਸਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰਨ ਤੋਂ ਬਾਅਦ ਵੀ ਮੌਕਾ ਮਿਲਣਾ ਚਾਹੀਦਾ ਸੀ। ਸਟ੍ਰਾਲ ਨੇ ਹਾਲਾਂਕਿ ਕਿਹਾ ਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖਿਡਾਰੀਆਂ ਦੇ ਲਈ ਕਿਉਂ ਜ਼ਰੂਰੀ ਹੈ ਪਰ ਜੇਕਰ ਉਹ ਟੈਸਟ ਕ੍ਰਿਕਟ ਦੀ ਜਗ੍ਹਾ ਆਈ. ਪੀ. ਐੱਲ. ਨੂੰ ਪਹਿਲ ਦੇਣਗੇ ਤਾਂ ਇਸ ਨਾਲ ਗਲਤ ਉਦਾਹਰਣ ਪੇਸ਼ ਹੋਵੇਗੀ। ਇੰਗਲੈਂਡ ਕ੍ਰਿਕਟ ਬੋਰਡ ਦੀ ਆਈ. ਪੀ. ਐੱਲ. ਨੀਤੀ ਨੂੰ ਲੈ ਕੇ ਸਟ੍ਰਾਸ ਅਤੇ ਪੀਟਰਸਨ ਵਿਚ ਕਾਫੀ ਵਿਵਾਦ ਹੋਇਆ ਸੀ। 

ਸਟ੍ਰਾਸ ਨੇ ਸਕਾਈ ਸਪੋਰਟਸ ਨੂੰ ਕਿਹਾ ਕਿ ਆਈ. ਪੀ. ਐੱਲ. ਨੂੰ ਲੈ ਕੇ ਕੇ. ਪੀ. (ਪੀਟਰਸਨ) ਦੇ ਨਾਲ ਮੇਰੀ ਹਮੇਸ਼ਾ ਹਮਦਰਦੀ ਰਹੀ ਹੈ। ਮੈਨੂੰ ਸਮਝ ਆ ਗਿਆ ਸੀ ਕਿ ਆਈ. ਪੀ. ਐੱਲ. ਵਿਚ ਦੁਨੀਆ ਭਰ ਦੇ ਵੱਡੇ ਖਿਡਾਰੀ ਇਕੱਠੇ ਖੇਡਦੇ ਹਨ ਅਤੇ ਉੱਥੇ ਖਿਡਾਰੀਆਂ ਨੂੰ ਵੱਡੀ ਰਕਮ ਦਿੱਤੀ ਜਾਂਦੀ ਹੈ। ਖਾਸ ਗੱਲ ਇਹ ਵੀ ਹੈ ਕਿ ਜਦੋਂ ਸਟ੍ਰਾਸ ਈ. ਸੀ. ਬੀ. ਦੇ ਕ੍ਰਿਕਟ ਡਾਈਰੈਕਡਟਰ ਬਣੇ ਸੀ ਤਾਂ ਉਸ ਨੇ ਇੰਗਲੈਂਡ ਦੇ ਖਿਡਾਰੀਆਂ ਦੇ ਲਈ ਆਈ. ਪੀ. ਐੱਲ. ਵਿਚ ਹਿੱਸਾ ਲੈਣ ਲਈ ਇਕ ਖਾਸ ਪ੍ਰੋਗਰਾਮ ਤਿਆਰ ਕੀਤਾ ਸੀ, ਜਿਸਦੀ ਪੀਟਰਸਨ ਨੇ ਲੰਬੇ ਸਮੇਂ ਤੋਂ ਵਕਾਲਤ ਕੀਤੀ ਸੀ। ਉਸ ਨੇ ਕਿਹਾ ਕਿ ਮੈਨੂੰ ਕਾਫੀ ਲੰਬੇ ਸਮੇਂ ਤੋਂ ਲਗਦਾ ਸੀ ਕਿ ਆਈ. ਪੀ. ਐੱਲ. ਦੇ ਲਈ ਵਿੰਡੋ ਦੀ ਜ਼ਰੂਰਤ ਹੈ। ਮੈਂ ਈ. ਸੀ ਬੀ. ਨੂੰ ਕਿਹਾ ਸੀ ਕਿ ਅਸੀਂ ਇਕ-ਦੂਜੇ ਨਾਲ ਮੁਕਾਬਲੇਬਾਜ਼ੀ ਨਹੀਂ ਕਰ ਸਕਦੇ ਕਿਉਂਕਿ ਇਹ ਟੀਮ ਦੇ ਲਈ ਵੱਡੀ ਸਮੱਸਿਆ ਬਣ ਜਾਂਦੀ। ਇਸ ਦੇ ਨਾਲ ਹੀ ਮੈਨੂੰ ਇਹ ਵੀ ਲੱਗਾ ਕਿ ਟੈਸਟ ਕ੍ਰਿਕਟ ਛੱਡ ਕੇ ਖਿਡਾਰੀ ਨੂੰ ਆਈ. ਪੀ. ਐੱਲ. ਵਿਚ ਖੇਡਣ ਦੀ ਛੂਟ ਦੇਣਾ ਕਾਫੀ ਖਤਰਨਾਕ ਹੈ। ਇਸ ਨਾਲ ਤੁਸੀਂ ਨੌਜਵਾਨ ਖਿਡਾਰੀਆਂ ਨੂੰ ਇਹ ਸਿਖਾ ਰਹੇ ਹੋ ਕਿ ਆਈ. ਪੀ. ਐੱਲ. ਟੈਸਟ ਕ੍ਰਿਕਟ ਤੋਂ ਜ਼ਿਆਦਾ ਜ਼ਰੂਰੀ ਹੈ। 

ਸਟ੍ਰਾਸ ਨੇ ਕਿਹਾ ਕਿ ਮੈਂ ਉਸ ਸਮੇਂ ਪੀਟਰਸਨ ਨੂੰ ਕਹਿ ਰਿਹਾ ਸੀ ਕਿ ਸੁਣੋ ਦੋਸਤ ਇਹ ਸਥਿਤੀ ਹੈ। ਤੁਸੀਂ ਕੌਮਾਂਤਰੀ ਕ੍ਰਿਕਟ ਤੋਂ ਵਾਰ-ਵਾਰ ਟੀਮ ਵਿਚ ਆਉਣ-ਜਾਣ ਦਾ ਬਦਲ ਨਹੀਂ ਚੁਣ ਸਕਦੇ। ਤੁਹਾਨੂੰ ਇੰਗਲੈਂਡ ਦੇ ਲਈ ਮਿਲੇ ਫਰਜ ਨੂੰ ਨਿਭਾਉਣਾ ਹੋਵੇਗਾ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਅਜਿਹੇ ਅੰਤਰਾਲ ਮਿਲਣ ਜਿੱਥੇ ਤੁਸੀਂ ਆਈ. ਪੀ. ਐੱਲ. ਖੇਡ ਸਕੋ। ਉੱਥੇ ਹੀ ਪੀਟਰਸਨ ਨੇ ਆਪਣੀ ਸਵ੍ਹੈ ਜੀਵਨੀ ਵਿਚ 2014-15 ਵਿਚ ਟੀਮ ਤੋਂ ਬਾਹਰ ਕੀਤੇ ਜਾਮ ਦਾ ਜ਼ਿਕਰ ਕਰਦਿਆਂ ਇਸ ਦੇ ਲਈ ਮੈਟ ਪ੍ਰਾਇਰ ਅਤੇ ਸਟੁਅਰਟ ਬ੍ਰਾਡ ’ਤੇ ਨਿਸ਼ਾਨਾ ਲਾਉਂਦਿਆਂ ਸਟ੍ਰਾਸ ਦੀ ਵੀ ਆਲੋਚਨਾ ਕੀਤਾ ਸੀ। ਉਸ ਨੇ ਲਿਖਿਆ ਸੀ ਕਿ ਸਟ੍ਰਾਸ ਨੇ ਉਸ ਦਾ ਸਮਰਥਨ ਨਹੀਂ ਕੀਤਾ ਸੀ।

Ranjit

This news is Content Editor Ranjit