ਰਾਜਸਥਾਨ ਰਾਇਲਜ਼ ਦਾ ਮੁੱਖ ਕੋਚ ਬਣਿਆ ਐਂਡ੍ਰਿਊ ਮੈਕਡੋਨਾਲਡ

10/21/2019 6:06:27 PM

ਨਵੀਂ ਦਿੱਲੀ— ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ਦੇ ਆਗਾਮੀ ਸੈਸ਼ਨਾਂ ਲਈ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡ੍ਰਿਊ ਬਾਰੀ ਮੈਕਡੋਨਾਲਡ ਨੂੰ 3 ਸਾਲਾਂ ਦੇ ਕਾਰਜਕਾਲ ਲਈ ਆਪਣੀ ਟੀਮ ਦਾ ਪ੍ਰਮੁੱਖ ਕੋਚ ਨਿਯੁਕਤ ਕੀਤਾ ਹੈ। ਰਾਜਸਥਾਨ ਨੇ ਸੋਮਵਾਰ ਨੂੰ ਇਸਦਾ ਐਲਾਨ ਕੀਤਾ। ਸਾਬਕਾ ਆਸਟਰੇਲੀਆਈ ਆਲਰਾਊਂਡਰ ਦਾ ਕੋਚਿੰਗ ਵਿਚ ਬਿਹਤਰੀਨ ਤਜਰਬਾ ਰਿਹਾ ਹੈ ਤੇ ਉਹ ਲੀਸੇਸਟਰਸ਼ਾਇਰ, ਵਿਕਟੋਰੀਆ ਤੇ ਮੈਲਬੋਰਨ ਰੇਨੇਗੇਡਸ ਲਈ ਕੋਚਿੰਗ ਕਰ ਚੁੱਕਾ ਹੈ।

38 ਸਾਲਾ ਐਂਡ੍ਰਿਊ ਨੇ ਅਸਾਟਰੇਲੀਆ ਦੀ ਰਾਸ਼ਟਰੀ ਟੀਮ ਵਲੋਂ ਚਾਰ ਟੈਸਟ ਖੇਡੇ ਹਨ ਤੇ ਸ਼ੈਫੀਲਡ ਸ਼ੀਲਡ ਵਿਚ ਵਿਕਟੋਰੀਆ ਨੂੰ ਖਿਤਾਬ ਤਕ ਪਹੁੰਚਾਇਆ ਸੀ। ਐਂਡ੍ਰਿਊ ਸਾਲ 2009 ਤੋਂ ਹੀ ਆਈ. ਪੀ. ਐੱਲ. ਦਾ ਹਿੱਸਾ ਹੈ ਤੇ ਦਿੱਲੀ ਡੇਅਰਡੇਵਿਲਜ਼ ਲਈ ਖੇਡ ਚੁੱਕਾ ਹੈ। ਇਸ ਤੋਂ ਬਾਅਦ ਉਙ ਸਾਲ 2012-13 ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਜੁੜਿਆ ਤੇ ਬਾਅਦ ਵਿਚ ਉਸਦਾ ਗੇਂਦਬਾਜ਼ੀ ਕੋਚ ਵੀ ਰਿਹਾ।