ਆਂਦਰੇ ਰਸੇਲ ਬਣੇ ਸਿਕਸਰ ਕਿੰਗ, ਵਾਰਨਰ ਨੂੰ ਛੱਡਿਆ ਪਿੱਛੇ

03/30/2019 11:14:45 PM

ਜਲੰਧਰ— ਈਡਨ ਗਾਰਡਨ 'ਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਾਲੇ ਖੇਡੇ ਗਏ ਮੈਚ ਦੌਰਾਨ ਆਂਦਰੇ ਰਸੇਲ ਨੇ ਇਕ ਵਾਰ ਫਿਰ ਤੋਂ ਚੌਕੇ-ਛੱਕਿਆਂ ਦੀ ਬਰਸਾਤ ਕਰ ਦਰਸ਼ਕਾਂ ਦਾ ਦਿਲ ਜਿੱਤ ਲਿਆ। ਰਸੇਲ ਹਾਲੇ ਮੈਦਾਨ 'ਤੇ ਆਏ ਸਨ ਜਦੋਂ ਉਸ ਦੀ ਟੀਮ 55 ਦੌੜਾਂ 'ਤੇ ਪੰਜ ਵਿਕਟਾਂ ਗੁਆ ਚੁੱਕੀ ਸੀ। ਅਜਿਹੇ ਸਮੇਂ 'ਚ ਵੀ ਆਂਦਰੇ ਰਸੇਲ ਨੇ ਆਪਣੇ ਬੱਲੇ ਨੂੰ ਆਰਾਮ ਨਹੀਂ ਦਿੱਤਾ। ਉਸ ਨੇ ਇਕ ਤੋਂ ਬਾਅਦ ਇਕ ਵੱਡੇ ਹਿੱਟ ਲਗਾਏ। ਆਰੇਂਜ਼ ਕੈਂਪ ਆਪਣੇ ਨਾਂ ਕਰਨ ਤੋਂ ਇਲਾਵਾ ਰਸੇਲ ਨੇ ਸੀਜ਼ਨ ਦੇ ਸਿਕਸਰ ਕਿੰਗ ਦਾ ਤਾਜ਼ ਵੀ ਪਹਿਨਾਇਆ। ਉਹ ਹੁਣ ਤੱਕ ਤਿੰਨ ਮੈਚਾਂ 'ਚ 15 ਛੱਕੇ ਲਗਾ ਚੁੱਕਾ ਹੈ। ਇਸ ਤੋਂ ਇਲਾਵਾ ਸਟ੍ਰਾਈਕ ਰੇਟ ਦੇ ਮਾਮਲੇ 'ਚ ਵੀ ਉਹ ਸਭ ਤੋਂ ਅੱਗੇ ਚੱਲ ਰਿਹਾ ਹੈ।
ਸੀਜ਼ਨ 'ਚ ਸਭ ਤੋਂ ਵੱਧ ਦੌੜਾਂ


1 ਆਂਦਰੇ ਰਸੇਲ- ਦੌੜਾਂ 159

2 ਡੇਵਿਡ ਵਾਰਨਰ- ਦੌੜਾਂ 154

3 ਕ੍ਰਿਸ ਲਿਨ- ਦੌੜਾਂ 139

4 ਸੰਜੂ ਸੈਮਸਨ- ਦੌੜਾਂ 132 

5 ਨਿਤਿਸ਼ ਰਾਣਾ- ਦੌੜਾਂ 132

ਸੀਜ਼ਨ 'ਚ ਸਭ ਤੋਂ ਵੱਧ ਛੱਕੇ


15 ਆਂਦਰੇ ਰਸੇਲ (ਕੋਲਕਾਤਾ ਨਾਈਟ ਰਾਈਡਰਜ਼)

10 ਨਿਤਿਸ਼ ਰਾਣਾ (ਕੋਲਕਾਤਾ ਨਾਈਟ ਰਾਈਡਰਜ਼)

10 ਕ੍ਰਿਸ ਲਿਨ (ਕਿੰਗਜ ਇਲੈਵਨ ਪੰਜਾਬ)

8 ਰਿਸ਼ਭ ਪੰਤ (ਦਿੱਲੀ ਕੈਪੀਟਲ)

6 ਏ.ਬੀ. ਡਿਵੀਲਿਅਰਸ

ਸਭ ਤੋਂ ਜ਼ਿਆਦਾ ਸਟ੍ਰਾਈਕ

ਆਂਦਰੇ ਰਸੇਲ, ਮੈਚ 3, ਸਟ੍ਰਾਈਕ ਰੇਟ 248,43

ਡੇਵਿਡ ਵਾਰਨਰ, ਮੈਚ 2, ਸਟ੍ਰਾਈਕ ਰੇਟ 171,11

ਕ੍ਰਿਸ ਲਿਨ, ਮੈਚ 3, ਸਟ੍ਰਾਈਕ ਰੇਟ 165,47

ਸੰਜੂ ਸੈਮਸਨ, ਮੈਚ 2, ਸਟ੍ਰਾਈਕ ਰੇਟ 165,00

ਨਿਤਿਸ਼ ਰਾਣਾ, ਮੈਚ 3, ਸਟ੍ਰਾਈਕ ਰੇਟ 159,03

satpal klair

This news is Content Editor satpal klair