ਮੈਚ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਆਂਦਰੇ ਰਸੇਲ, ਸਟ੍ਰੈਚਰ ’ਤੇ ਲਿਜਾਇਆ ਗਿਆ ਬਾਹਰ

09/13/2019 12:14:05 PM

ਸਪੋਰਟਸ ਡੈਸਕ— ਕੈਰੇਬੀਅਨ ਪ੍ਰੀਮੀਅਰ ਲੀਗ ’ਚ ਸ਼ੁੱਕਰਵਾਰ ਸਵੇਰੇ ਭਾਵ 13 ਸਤੰਬਰ 2019 ਨੂੰ (ਭਾਰਤੀ ਸਮੇਂ ਮੁਤਾਬਕ 5.30 ਵਜੇ) ਜਮੈਕਾ ਥਲਾਈਵਾਜ਼ ਅਤੇ ਸੇਂਟ ਲੂਸੀਆ ਜੂਕਸ ਵਿਚਾਲੇ ਮੈਚ ਸ਼ੁਰੂ ਹੋਇਆ। ਇਸ ਮੈਚ ’ਚ ਸੇਂਟ ਲੂਸੀਆ ਜੂਕਸ ਨੇ 5 ਵਿਕਟ ਨਾਲ ਜਿੱਤ ਹਾਸਲ ਕੀਤੀ। ਹਾਲਾਂਕਿ ਮੈਚ ਦੇ ਦੌਰਾਨ ਹੋਈ ਘਟਨਾ ਨੇ ਸਾਰਿਆਂ ਨੂੰ ਚਿੰਤਾ ’ਚ ਪਾ ਦਿੱਤਾ ਹੈ ਕਿਉਂਕਿ ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਆਂਦਰੇ ਰਸੇਲ ਜ਼ਖ਼ਮੀ ਹੋ ਗਏ ਹਨ।

ਮੈਚ ਦੇ 14ਵੇਂ ਓਵਰ ’ਚ ਰਸੇਲ ਦੋ ਗੇਂਦਾਂ ’ਚ ਬਿਨਾ ਖਾਤਾ ਖੋਲ੍ਹੇ ਕ੍ਰੀਜ਼ ’ਤੇ ਮੌਜੂਦ ਸਨ। ਉਦੋਂ ਜੁਕਸ ਦੇ ਤੇਜ਼ ਗੇਂਦਬਾਜ਼ ਹਾਰਡਸ ਵਿਲਿਜੋੋਏਨ ਨੇ ਇਕ ਤੇਜ਼ ਰਫਤਾਰ ਨਾਲ ਸ਼ਾਰਟ ਪਿੱਚ ਗੇਂਦ ਕਰਾਈ, ਜੋ ਸਿੱਧੇ ਰਸੇਲ ਦੇ ਹੈਲਮੇਟ ’ਤੇ ਜਾ ਲੱਗੀ। ਉਨ੍ਹਾਂ ਨੂੰ ਇਹ ਗੇਂਦ ਸੱਜੇ ਕੰਨ ਦੇ ਕੋਲ ਲੱਗੀ ਸੀ। ਆਸ-ਪਾਸ ਮੌਜੂਦ ਖਿਡਾਰੀਆਂ ਨੇ ਰਸੇਲ ਦਾ ਹੈਲਮੇਲ ਉਤਾਰਿਆ। ਸੱਟ ਦਾ ਅਸਰ ਅਜਿਹਾ ਸੀ ਕਿ ਰਸੇਲ ਨੂੰ ਸਟ੍ਰੈਚਰ ’ਤੇ ਤੁਰੰਤ ਮੈਦਾਨ ਦੇ ਬਾਹਰ ਲਿਜਾਇਆ ਗਿਆ।  ਮੈਡੀਕਲ ਸਟਾਫ ਵੀ ਤੁਰੰਤ ਸਰਗਰਮ ਹੋਇਆ ਪਰ ਉਨ੍ਹਾਂ ਨੂੰ ਇਹ ਦੇਖ ਕੇ ਰਾਹਤ ਦਾ ਸਾਹ ਮਿਲਿਆ ਕਿ ਰਸੇਲ ਆਪਣੇ ਪੈਰਾਂ ’ਤੇ ਖੁਦ ਖੜ੍ਹੇ ਹੋਏ। ਪਰ ਉਹ ਜ਼ਿਆਦਾ ਦੇਰ ਖੜ੍ਹੇ ਨਾ ਰਹਿ ਸਕੇ ਅਤੇ ਲੇਟ ਗਏ। ਆਂਦਰੇ ਰਸੇਲ ਨੂੰ ਸਕੈਨ ਲਈ ਹਸਪਤਾਲ ਲਿਜਾਇਆ ਗਿਆ ਹੈ। 

Tarsem Singh

This news is Content Editor Tarsem Singh