ਆਂਦਰੇ ਰੂਬਲੇਵ ਨੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਜਿੱਤਿਆ ਸਰਬੀਆ ਓਪਨ ਦਾ ਖ਼ਿਤਾਬ

04/25/2022 4:52:19 PM

ਬੇਲਗ੍ਰੇਡ- ਆਂਦਰੇ ਰੂਬਲੇਵ ਨੇ ਨੋਵਾਕ ਜੋਕੋਵਿਚ ਨੂੰ 6-2, 6-7 (4), 6-0 ਨਾਲ ਹਰਾ ਕੇ ਸਰਬੀਆ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਜੋ ਇਸ ਸੈਸ਼ਨ 'ਚ ਉਨ੍ਹਾਂ ਦਾ ਤੀਜਾ ਖ਼ਿਤਾਬ ਹੈ। ਦੂਜਾ ਦਰਜਾ ਪ੍ਰਾਪਤ ਰੂਸੀ ਖਿਡਾਰੀ ਨੇ ਚੋਟੀ ਦੀ ਰੈਂਕਿੰਗ ਦੇ ਖਿਡਾਰੀ ਜੋਕੋਵਿਚ ਨੂੰ ਸਾਲ 2022 'ਚ ਪਹਿਲਾ ਖ਼ਿਤਾਬ ਜਿੱਤਣ ਤੋਂ ਰੋਕਿਆ।

24 ਸਾਲਾ ਰੂਬਲੇਵ ਨੇ ਦੂਜਾ ਸੈੱਟ ਟਾਈਬ੍ਰੇਕਰ 'ਚ ਗੁਆਉਣ ਦੇ ਬਾਅਦ ਤੀਜੇ ਸੈੱਟ 'ਚ ਸ਼ਾਨਦਾਰ ਖੇਡ ਦਿਖਾਈ ਤੇ ਜੋਕੋਵਿਚ ਨੂੰ ਇਕ ਵੀ ਗੇਮ ਨਹੀਂ ਜਿੱਤਣ ਦਿੱਤੀ। ਰੂਬਲੇਵ ਨੇ ਇਹ ਮੈਚ ਦੋ ਘੰਟੇ 24 ਮਿੰਟ 'ਚ ਜਿੱਤਿਆ।

ਰੂਬਲੇਵ ਤੋਂ 10 ਸਾਲ ਵੱਡੇ ਜੋਕੋਵਿਚ ਨੇ ਆਪਣੇ ਘਰੇਲੂ ਸ਼ਹਿਰ 'ਚ ਖੇਡੇ ਜਾ ਰਹੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ ਲਈ ਆਪਣੇ ਤਿੰਨੋਂ ਮੈਚ 'ਚ ਪਿੱਛੜਨ ਦੇ  ਬਾਅਦ ਵਾਪਸੀ ਕੀਤੀ ਸੀ ਪਰ ਰੂਸੀ ਖਿਡਾਰੀ ਨੇ ਉਨ੍ਹਾਂ ਨੂੰ ਅਜਿਹਾ ਮੌਕਾ ਨਹੀਂ ਦਿੱਤਾ।

Tarsem Singh

This news is Content Editor Tarsem Singh