ਐਂਡਰਸਨ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼

08/12/2021 7:59:26 PM

ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਟੈਸਟ ਕ੍ਰਿਕਟ ਵਿਚ 35,000 ਤੋਂ ਜ਼ਿਆਦਾ ਗੇਂਦਾਂ ਸੁੱਟਣ ਵਾਲੇ ਦੁਨੀਆ ਦੇ ਪਹਿਲੇ ਤੇਜ਼ ਗੇਂਦਬਾਜ਼ ਅਤੇ ਕੁੱਲ ਚੌਥੇ ਗੇਂਦਬਾਜ਼ ਬਣ ਗਏ ਹਨ। ਐਂਡਰਸਨ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਲਾਰਡਸ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੌਰਾਨ ਇਸ ਮੁਕਾਮ 'ਤੇ ਪਹੁੰਚੇ ਹਨ। ਐਂਡਰਸਨ ਤੋਂ ਪਹਿਲਾਂ ਤਿੰਨ ਸਪਿਨਰਾਂ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ (44,039), ਭਾਰਤ ਦੇ ਅਨਿਲ ਕੁੰਬਲੇ (40,850) ਅਤੇ ਆਸਟਰੇਲੀਆ ਦੇ ਸ਼ੇਨ ਵਾਰਨ (40,705) ਨੇ ਇਹ ਉਪਲੱਬਧੀ ਹਾਸਲ ਕੀਤੀ ਸੀ।


ਤੇਜ਼ ਗੇਂਦਬਾਜ਼ਾਂ ਵਿਚ ਉਸ ਤੋਂ ਬਾਅਦ ਵੈਸਟਇੰਡੀਜ਼ ਦੇ ਕਰਨਟੀ ਵਾਲਸ਼ (30,019), ਇੰਗਲੈਂਡ ਦੇ ਸਟੁਅਰਡ ਬਰਾਡ (29,863) ਅਤੇ ਆਸਟਰੇਲੀਆ ਦੇ ਗਲੇਨ ਮੈਕਗ੍ਰਾ (29,248) ਦਾ ਨੰਬਰ ਆਉਂਦਾ ਹੈ। ਬਰਾਡ ਜ਼ਖਮੀ ਹੋਣ ਦੇ ਕਾਰਨ ਭਾਰਤ ਦੇ ਵਿਰੁੱਧ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਆਪਣਾ 164ਵਾਂ ਟੈਸਟ ਮੈਚ ਖੇਡ ਰਹੇ ਐਂਡਰਸਨ ਨੇ ਹੁਣ ਤਕ 621 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਹ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਵਿਚ ਮੁਰਲੀਧਰਨ (800) ਅਤੇ ਸ਼ੇਨ ਵਾਰਨ (708) ਤੋਂ ਬਾਅਦ ਤੀਜੇ ਨੰਬਰ 'ਤੇ ਹਨ। 

ਇਹ ਖ਼ਬਰ ਪੜ੍ਹੋ- AUS ਦੌਰੇ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਦੇ ਬਦਲੇ ਜਾਣਗੇ ਕੋਚ ਤੇ ਟ੍ਰੇਨਰ

ਇਸ ਦੇ ਨਾਲ ਹੀ ਐਂਡਰਸਨ ਨੇ ਆਪਣੇ ਨਾਂ ਇਕ ਹੋਰ ਰਿਕਾਰਡ ਕਰ ਲਿਆ ਹੈ। ਐਂਡਰਸਨ ਕਿਸੇ ਵੀ ਮੈਦਾਨ 'ਤੇ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦੇ ਮਾਮਲੇ ਵਿਚ ਤੀਜੇ ਨੰਬਰ 'ਤੇ ਆ ਗਏ ਹਨ। ਐਂਡਰਸਨ ਨੇ ਲਾਰਡਸ ਦੇ ਮੈਦਾਨ 'ਤੇ 25 ਮੈਚ ਖੇਡੇ ਹਨ। ਇਸ ਮਾਮਲੇ ਵਿਚ ਐਂਡਰਸਨ ਤੋਂ ਅੱਗੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹਿਲਾ ਜੈਵਰਧਨੇ ਅਤੇ ਇੰਗਲੈਂਡ ਦੇ ਸਾਬਕਾ ਕਪਤਾਨ ਕੁਕ ਹਨ। ਜੈਵਰਧਨੇ ਨੇ ਕੋਲੰਬੋ ਦੇ ਮੈਦਾਨ 'ਚ 27 ਟੈਸਟ ਮੈਚ ਖੇਡੇ ਹਨ ਜਦਕਿ ਕੁਕ ਨੇ ਲਾਰਡਸ ਦੇ ਮੈਦਾਨ 'ਤੇ 26 ਮੈਚ ਖੇਡੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh