ਐਂਡਰਸਨ ਨੇ ਕੋਹਲੀ ਨੂੰ ਆਊਟ ਕਰ ਇਸ ਦਿੱਗਜ ਗੇਂਦਬਾਜ਼ ਦੇ ਰਿਕਾਰਡ ਦੀ ਕੀਤੀ ਬਰਾਬਰੀ

08/05/2021 11:43:35 PM

ਨਾਟਿੰਘਮ-  ਇੰਗਲੈਂਡ ਦੇ ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਵੀਰਵਾਰ ਨੂੰ ਭਾਰਤ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਦੇ 619 ਟੈਸਟ ਵਿਕਟਾਂ ਦੀ ਬਰਾਬਰੀ ਕਰ ਲਈ ਹੈ। ਐਡਰਸਨ ਨੇ ਇਹ ਉਪਲੱਬਧੀ ਇੱਥੇ ਪਹਿਲੇ ਟੈਸਟ ਦੇ ਦੂਜੇ ਦਿਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਜ਼ੀਰੋ ਦੇ ਸਕੋਰ 'ਤੇ ਆਊਟ ਕਰਕੇ ਹਾਸਲ ਕੀਤੀ। ਹੁਣ ਐਂਡਰਸਨ ਤੋਂ ਅੱਗੇ ਕੇਵਲ ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਰਲੀਧਰਨ (800 ਵਿਕਟਾਂ) ਅਤੇ ਆਸਟਰੇਲੀਆ ਦੇ ਸਾਬਕਾ ਲੈੱਗ ਸਪਿਨਰ ਸ਼ੇਨ ਵਾਰਨ (708 ਵਿਕਟਾਂ) ਹਨ। ਟੈਸਟ ਵਿਚ ਵਿਕਟਾਂ ਦੇ ਹਿਸਾਬ ਨਾਲ ਐਂਡਰਸਨ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਹਨ।

ਇਹ ਖ਼ਬਰ ਪੜ੍ਹੋ-ਵਿਰਾਟ ਇਕ ਵਾਰ ਫਿਰ ਹੋਏ ਐਂਡਰਸਨ ਦਾ ਸ਼ਿਕਾਰ, ਬਣਾਇਆ ਇਹ ਰਿਕਾਰਡ

PunjabKesari
ਜ਼ਿਕਰਯੋਗ ਹੈ ਇੰਗਲੈਂਡ ਅਤੇ ਭਾਰਤ ਦੇ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਟਿੰਘਮ ਸਥਿਤ ਟ੍ਰੇਂਟ ਬ੍ਰਿਜ ਵਿਚ ਖੇਡਿਆ ਜਾ ਰਿਹਾ ਹੈ। ਇਹ ਸੀਰੀਜ਼ 2023 ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਦੀ ਪਹਿਲੀ ਪਾਰੀ 183 ਦੌੜਾਂ 'ਤੇ ਢੇਰ ਹੋ ਗਈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਦਾ ਸਕੋਰ 4 ਵਿਕਟਾਂ 'ਤੇ 125 ਦੌੜਾਂ ਹਨ।

ਇਹ ਖ਼ਬਰ ਪੜ੍ਹੋ- Tokyo Olympics : ਸ਼ੁੱਕਰਵਾਰ ਦਾ ਸ਼ਡਿਊਲ ਆਇਆ ਸਾਹਮਣੇ, ਭਾਰਤੀ ਮਹਿਲਾ ਹਾਕੀ ਟੀਮ ਦਾ ਮੈਚ ਇੰਨੇ ਵਜੇ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News