ਲੁਆਨ ITF ਪ੍ਰਤੀਯੋਗਿਤਾ ਦੇ ਸੈਮੀਫਾਈਨਲ ''ਚ ਹਾਰੀ ਅੰਕਿਤਾ

05/12/2019 10:58:15 PM

ਨਵੀਂ ਦਿੱਲੀ- ਭਾਰਤ ਦੀ ਅੰਕਿਤਾ ਰੈਨਾ ਨੂੰ ਚੀਨ ਦੇ ਲੁਆਨ ਵਿਚ 60,000 ਡਾਲਰ ਇਨਾਮੀ ਵਾਲੇ ਆਈ. ਟੀ. ਐੱਫ. ਮਹਿਲਾ ਟੈਨਿਸ ਟੂਰਨਾਮੈਂਟ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੂੰ ਇਸ ਹਾਰਡ ਕੋਰਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸਥਾਨਕ ਖਿਡਾਰਨ ਯਿੰਗ ਯਿੰਗ ਡੂ ਆਨ ਨੇ 3-6, 6-1, 2-6 ਨਾਲ ਹਰਾਇਆ। ਇਸ ਹਾਰ ਦੇ ਬਾਵਜੂਦ ਮੌਜੂਦਾ ਸੈਸ਼ਨ ਵਿਚ ਇਹ ਅੰਕਿਤਾ ਦੇ ਬਿਹਤਰ ਨਤੀਜਿਆਂ ਵਿਚੋਂ ਇਕ ਹੈ। ਅੰਕਿਤਾ ਨੇ ਮੌਜੂਦਾ ਸੈਸ਼ਨ ਵਿਚ ਦੋ ਵਾਰ ਫਾਈਨਲ ਵਿਚ ਜਗ੍ਹਾ ਬਣਾਈ। ਉਹ ਸਿੰਗਾਪੁਰ ਵਿਚ 25,000 ਡਾਲਰ ਇਨਾਮੀ ਰਾਸ਼ੀ ਵਾਲੀ ਪ੍ਰਤੀਯੋਗਿਤਾ ਜਿੱਤਣ ਵਿਚ ਸਫਲ ਰਹੀ, ਜਦਕਿ ਇਸਤਾਂਬੁਲ ਵਿਚ 60,000 ਡਾਲਰ  ਦੀ ਇਨਾਮੀ  ਪ੍ਰਤੀਯੋਗਿਤਾ ਵਿਚ ਉਹ ਉਪ ਜੇਤੂ ਰਹੀ। 

Gurdeep Singh

This news is Content Editor Gurdeep Singh