ਵਿਸ਼ਵਨਾਥਨ ਆਨੰਦ ਨੇ ਜਿੱਤਿਆ ਬਿਲਟਜ਼ ਖਿਤਾਬ

11/15/2018 3:50:37 AM

ਕੋਲਕਾਤਾ— ਦਿੱਗਜ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਆਪਣੀ ਪ੍ਰਸਿੱਧੀ ਦੇ ਅਨੁਰੂਪ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਪਲੇਆਫ 'ਚ ਮੰਗਲਵਾਰ ਤਕ ਚੋਟੀ 'ਤੇ ਚਲ ਰਹੇ ਹਿਕਾਰੂ ਨਕਾਮੁਰਾ ਨੂੰ ਹਰਾ ਕੇ ਪਹਿਲਾ ਟਾਟਾ ਸਟੀਲ ਮਾਸਟਰਸ ਸ਼ਤਰੰਜ ਭਾਰਤ ਬਿਲਟਜ਼ ਟੂਰਨਾਮੈਂਟ ਜਿੱਤਿਆ।
ਆਨੰਦ ਮੰਗਲਵਾਰ ਨੂੰ ਪਹਿਲੇ ਪੜਾਅ ਤੋਂ ਬਾਅਦ ਚੌਥੇ ਸਥਾਨ 'ਤੇ ਸੀ ਪਰ ਆਖਰੀ ਦਿਨ ਇਸ 48 ਸਾਲਾ ਭਾਰਤੀ ਨੇ 6 ਬਾਜ਼ੀਆ ਜਿੱਤੀਆ, 3 ਡਰਾਅ ਖੇਡੇ ਤੇ ਉਹ ਵਿਸ਼ਵ 'ਚ ਤੀਜੇ ਨੰਬਰ ਦੇ ਅਮਰੀਕੀ ਨਕਾਮੁਰਾ ਦੀ ਬਰਾਬਰੀ 'ਤੇ ਪਹੁੰਚ ਗਏ। ਇਸ ਤੋਂ ਬਾਅਦ ਜੇਤੂ ਲੈਅ ਕਰਨ ਦੇ ਲਈ 2 ਵਾਰ ਦਾ ਪਲੇਆਫ ਖੇਡਿਆ ਗਿਆ ਜੋ ਬਿਲਟਜ਼ ਤੋਂ ਵੀ ਤੇਜ਼ ਹੁੰਦਾ ਹੈ। ਆਨੰਦ ਨੇ ਸਫੇਦ ਮੋਹਰਾਂ ਨਾਲ ਜਿੱਤ ਦਰਜ ਕੀਤੀ ਤੇ ਫਿਰ ਕਾਲੇ ਮੋਹਰਾਂ ਨਾਲ ਡਰਾਅ ਖੇਡ ਕੇ 1.5- 0.5 ਨਾਲ ਜਿੱਤ ਹਾਸਲ ਕੀਤੀ।
ਕੋਲਕਾਤਾ 'ਚ 1992 ਤੋਂ ਬਾਅਦ ਪਹਿਲੀ ਵਾਰ ਖੇਡ ਰਹੇ ਆਨੰਦ ਨੇ ਕਿਹਾ ਮੈਂ ਦਰਸ਼ਕਾਂ ਨੂੰ ਇਹ ਦਿਖਾਉਣ ਚਾਹੁੰਦਾ ਸੀ ਕਿ ਮੈਂ ਇੰਨ੍ਹੇ ਸਮੇਂ 'ਚ ਦੁਨੀਆ ਦੇ ਹੋਰ ਸਥਾਨਾਂ 'ਤੇ ਕੀ ਕਰਦਾ ਰਿਹਾ ਤੇ ਮੈਂ ਇੱਥੇ ਵੀ ਇਸ ਤਰ੍ਹਾਂ ਕਰਨ 'ਚ ਸਫਲ ਰਿਹਾ, ਇਸ ਦੇ ਨਾਲ ਵਧੀ ਲੱਗ ਰਿਹਾ ਹੈ।
ਇਹ ਸਟਾਰ ਖਿਡਾਰੀ 2013 'ਚ ਆਪਣੇ ਘਰੇਲੂ ਸ਼ਹਿਰ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਮੈਗਨਸ ਕਾਰਲਸਨ ਤੋਂ ਹਾਰਨ ਦੇ ਬਾਅਦ ਪਹਿਲੀ ਵਾਰ ਵਿਦੇਸ਼ 'ਚ ਟੂਰਨਾਮੈਂਟ ਖੇਡ ਰਿਹਾ ਸੀ। ਆਨੰਦ ਨੇ ਕਿਹਾ ਇਹ ਮੇਰਾ ਸੁਪਨਾ ਸੀ। ਸਾਡੇ ਕੋਲ ਵਧੀਆ ਖਿਡਾਰੀ ਹਨ ਪਰ ਸਾਡੇ ਇੱਥੇ ਦੁਨੀਆ ਦੇ ਚੋਟੀ ਖਿਡਾਰੀ ਪੱਕੇ ਤੌਰ 'ਤੇ ਨਹੀਂ ਆਉਂਦੇ ਸਨ। ਹੁਣ ਇਸ ਤਰ੍ਹਾਂ ਵੀ ਹੋ ਗਿਆ ਹੈ। ਇਸ ਲਈ ਮੇਰੇ ਲਈ ਭਾਰਤ 'ਚ ਤੇ ਖਾਸ ਤੌਰ 'ਤੇ ਕੋਲਕਾਤਾ 'ਚ ਖੇਡਣਾ ਬਹੁਤ ਮਹੱਤਵ ਰੱਖਦਾ ਹੈ।