ਸਿੰਕਫੀਲਡ ਕੱਪ ਸ਼ਤਰੰਜ ''ਚ ਆਨੰਦ ਨੇ ਵੇਸਲੀ ਸੋ ਨਾਲ ਖੇਡਿਆ ਡਰਾਅ

08/21/2019 10:18:15 PM

ਸੇਂਟ ਲੁਈਸ (ਅਮਰੀਕਾ) (ਨਿਕਲੇਸ਼ ਜੈਨ)— ਸਿੰਕਫੀਲਡ ਕੱਪ ਸ਼ਤਰੰਜ ਦੇ ਚੌਥੇ ਰਾਊਂਡ ਤੋਂ ਬਾਅਦ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਤੇ ਅਮਰੀਕਾ ਦੇ ਫਾਬੀਆਨੋ ਕਾਰੂਆਨਾ 2.5 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। ਤੀਜੇ ਰਾਊਂਡ ਤੋਂ ਬਾਅਦ ਤੱਕ ਸਿੰਗਲ ਬੜ੍ਹਤ 'ਤੇ ਚੱਲ ਰਹੇ ਆਨੰਦ ਨੇ ਚੌਥੇ ਰਾਊਂਡ ਵਿਚ ਅਮਰੀਕਾ ਦੇ ਵੇਸਲੀ ਸੋ ਨਾਲ ਡਰਾਅ ਖੇਡਿਆ ਤਾਂ ਫਾਬੀਆਨੋ ਕਾਰੂਆਨਾ ਨੇ ਅਰਮੇਨੀਆ ਦੇ ਲੇਵਾਨ ਅਰੋਨੀਅਨ ਨੂੰ ਹਰਾਉਂਦੇ ਹੋਏ ਆਨੰਦ ਦੀ ਬਰਾਬਰੀ ਹਾਸਲ ਕਰ ਲਈ।
ਚੌਥੇ ਰਾਊਂਡ ਵਿਚ ਅਮਰੀਕਾ ਦੇ ਵੇਸਲੀ ਸੋ ਖਿਲਾਫ ਆਨੰਦ ਨੇ ਸਫੈਦ ਮੋਹਰਿਆਂ ਨਾਲ ਖੇਡ ਦੀ ਸ਼ੁਰੂਆਤ ਕੀਤੀ। ਵੇਸਲੀ ਨੇ ਪੇਟ੍ਰੋਫਡਿਫੈਂਸ ਨਾਲ ਇਸ ਦਾ ਜਵਾਬ ਦਿੱਤਾ ਪਰ ਆਨੰਦ ਨੇ ਜਲਦ ਹੀ ਓਪਨਿੰਗ ਵਿਚ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ। ਖੇਡ ਦੀ 18ਵੀਂ ਚਾਲ ਵਿਚ ਵੇਸਲੀ ਦਾ ਵਜ਼ੀਰ ਮੁਸ਼ਕਿਲ ਵਿਚ ਆ ਗਿਆ ਪਰ ਕਿਸੇ ਤਰ੍ਹਾਂ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ ਆਨੰਦ ਦੇ ਰਾਜਾ ਨੂੰ ਲਗਾਤਾਰ ਸ਼ਹਿ ਦਿੰਦੇ ਹੋਏ 2 ਪਿਆਦੇ ਘੱਟ ਹੋਣ ਤੋਂ ਬਾਅਦ ਵੀ ਉਸ ਨੇ ਮੈਚ 42 ਚਾਲਾਂ ਤੋਂ ਬਾਅਦ ਡਰਾਅ ਕਰਾ ਲਿਆ।

Gurdeep Singh

This news is Content Editor Gurdeep Singh