ਆਨੰਦ ਦੀ ਸੇਂਟ ਲੁਈ ਰੈਪਿਡ ''ਚ ਖਰਾਬ ਸ਼ੁਰੂਆਤ

08/16/2017 11:02:10 AM

ਸੇਂਟ ਲੁਈ (ਅਮਰੀਕਾ)— ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਸ਼ਤਰੰਜ ਟੂਰ ਦੇ ਤਹਿਤ ਸੇਂਟ ਲੁਈ ਰੈਪਿਡ ਅਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ।
ਹਾਲ ਹੀ 'ਚ ਇਸੇ ਸਥਾਨ 'ਤੇ ਖਤਮ ਹੋਏ ਸਿੰਕਵੇਫੀਲਡ ਕੱਪ 'ਚ ਦੂਜੇ ਸਥਾਨ 'ਤੇ ਰਹਿ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਨੰਦ ਨੂੰ ਖੇਡ ਦੇ ਇਸ ਫਾਰਮੈਟ 'ਚ ਆਪਣੀ ਰਣਨੀਤੀ 'ਚ ਬਦਲਾਅ ਦੀ ਜ਼ਰੂਰਤ ਸੀ ਜੋ ਉਹ ਨਹੀਂ ਕਰ ਸਕੇ। ਉਨ੍ਹਾਂ ਨੂੰ ਸ਼ੁਰੂਆਤੀ ਦੌਰ 'ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਅਤੇ ਫਿਰ ਤੀਜੇ ਦੌਰ 'ਚ ਅਰਮੇਨੀਆ ਦੇ ਲੇਵੋਨ ਅਰੋਨੀਅਨ ਤੋਂ ਹਾਰ ਦਾ ਮੂੰਹ ਵੇਖਣਾ ਪਿਆ। ਦੂਜੇ ਦੌਰ 'ਚ ਉਨ੍ਹਾਂ ਨੇ ਕਿਊਬਾ ਦੇ ਲੇਨੀਅਰ ਡੋਮਿੰਗੁਏਜ ਦੇ ਖਿਲਾਫ ਡਰਾਅ ਖੇਡਿਆ। ਇਸ ਤਰ੍ਹਾਂ ਉਹ ਤਿੰਨ ਬਾਜ਼ੀਆਂ ਤੋਂ ਸਿਰਫ ਇਕ ਅੰਕ ਹੀ ਪ੍ਰਾਪਤ ਕਰ ਸਕੇ।