ਗੁਜਰਾਤੀ ਨਾਲ ਖੇਡ ਕੇ ਸਾਂਝੇ ਤੀਜੇ ਸਥਾਨ ''ਤੇ ਰਹੇ ਆਨੰਦ

01/28/2019 5:57:20 PM

ਵਿਜਕ ਆਨ ਜੀ : ਭਾਰਤੀ ਧਾਕੜ ਅਤੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 13ਵੇਂ ਅਤੇ ਆਖਰੀ ਦੌਰ ਵਿਚ ਹਮਵਤਨ ਵਿਦਿਤ ਗੁਜਰਾਤੀ ਦੇ ਨਾਲ ਡਰਾਅ ਖੇਡ ਕੇ ਸਾਂਝੇ ਤੀਜੇ ਸਥਾਨ 'ਤੇ ਰਹੇ। ਆਨੰਦ ਨੇ 3 ਬਾਜ਼ੀਆਂ ਜਿੱਤੀਆਂ। ਉਸ ਨੇ ਚੈਂਪੀਅਨ ਬਣੇ ਮੈਗਨਸ ਕਾਰਲਸਨ ਨਾਲ ਇਕ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ 9 ਬਾਜ਼ੀਆਂ ਉਨ੍ਹਾਂ ਡਰਾਅ ਖੇਡੀਆਂ। ਇਸ ਤਰ੍ਹਾਂ ਨਾਲ ਉਨ੍ਹਾਂ ਦੇ 7.5 ਅੰਕ ਰਹੇ ਅਤੇ ਉਨ੍ਹਾਂ ਦੀ ਮੌਜੂਦਾ ਰੇਟਿੰਗ ਵਿਚ 6 ਅੰਕ ਜੁੜੇ ਹਨ। ਉਹ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ 'ਤੇ ਹਨ। ਕਾਰਲਸਨ ਨੇ ਆਖਰੀ ਦੌਰ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਬਾਜ਼ੀ ਡਰਾਅ ਖੇਡ ਕੇ ਖਿਤਾਬ ਜਿੱਤਿਆ। ਉਸ ਦੇ 9 ਅੰਕ ਰਹੇ। ਗਿਰੀ ਨੇ 8.5 ਅੰਕਲ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਕਾਰਲਸਨ ਦੀ ਇਹ ਸੁਪਰ ਟੂਰਨਾਮੈਂਟ ਵਿਚ 7ਵੀਂ ਜਿੱਤ ਹੈ। ਆਨੰਦ ਨੇ 5 ਵਾਰ ਇੱਥੇ ਖਿਤਾਬ ਜਿੱਤਿਆ ਹੈ। ਆਨੰਦ ਤੋਂ ਇਲਾਵਾ ਰੂਸ ਦੇ ਇਆਨ ਨੇਪੋਮਿਨਿਆਚੀ ਅਤੇ ਚੀਨ ਦੇ ਡਿੰਗ ਲੀਰੇਨ ਸਾਂਝੇ ਤੀਜੇ ਸਥਾਨ 'ਤੇ ਰਹੇ। ਗੁਜਰਾਤੀ ਨੇ ਚੋਟੀ ਸਮੂਹ ਵਿਚ ਖੁਜ ਨੂੰ ਸਾਬਤ ਕੀਤਾ ਅਤੇ 7 ਅੰਕ ਲੈ ਕੇ 6ਵੇਂ ਸਥਾਨ 'ਤੇ ਰਹੇ। ਸਿ ਨਾਲ ਉਸ ਦੇ ਫਿਰ ਤੋਂ 2700 ਤੋਂ ਵੱਧ ਰੇਟਿੰਗ ਹੋ ਜਾਵੇਗੀ।