ਆਨੰਦ, ਹਰਿਕਾ ਦੀ ਆਇਲ ਆਫ ਮੈਨ ਇੰਟਰਨੈਸ਼ਨਲ ''ਚ ਚੰਗੀ ਸ਼ੁਰੂਆਤ

09/24/2017 4:02:32 PM

ਆਇਲ ਆਫ ਮੈਨ, (ਬਿਊਰੋ)— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਤੇ ਭਾਰਤੀ ਗ੍ਰੈਂਡਮਾਸਟਰ ਹਰਿਕਾ ਦ੍ਰੋਣਾਵੱਲੀ ਨੇ ਇੱਥੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ 'ਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਆਨੰਦ ਨੇ ਕੱਲ ਰਾਤ ਹੋਏ ਪਹਿਲੇ ਦੌਰ ਦੇ ਮੁਕਾਬਲੇ 'ਚ ਅਮਰੀਕਾ ਦੇ ਮਾਰਕ ਐਸਰਮੈਨ ਜਦਕਿ ਹਰਿਕਾ ਨੇ ਇੰਗਲੈਂਡ ਦੇ ਓਯਾਮਾ ਅਕਿਤੋ ਨੂੰ ਹਰਾਇਆ। 

ਚਿੱਟੇ ਮੁਹਰਿਆਂ ਨਾਲ ਖੇਡਦੇ ਹੋਏ ਆਨੰਦ ਨੇ 46 ਚਾਲ 'ਚ ਜਿੱਤ ਦਰਜ ਕੀਤੀ। ਆਨੰਦ ਦੂਜੇ ਦੌਰ 'ਚ ਜਰਮਨੀ ਦੇ ਲੈਂਪਰਟ ਜੋਨਾਸ ਨਾਲ ਭਿੜਨਗੇ। ਦੂਜੇ ਪਾਸੇ ਦੁਨੀਆ ਦੀ 10ਵੇਂ ਨੰਬਰ ਦੀ ਹਰਿਕਾ ਨੇ ਵੀ ਚਿੱਟੇ ਮਹੁਰਿਆਂ ਨਾਲ ਖੇਡਦੇ ਹੋਏ ਆਪਣੇ ਪੁਰਸ਼ ਮੁਕਾਬਲੇਬਾਜ਼ ਨੂੰ ਹਰਾਇਆ। ਉਹ ਦੂਜੇ ਦੌਰ 'ਚ ਜਰਮਨੀ ਦੇ ਫਿਜਡੇ ਮਾਸਟਰ ਬਾਬਰ ਮਾਈਕਲ ਨਾਲ ਭਿੜੇਗੀ। ਭਾਰਤ ਦੇ ਐੱਸ.ਪੀ. ਸੇਤੁਰਮਨ, ਵਿਦਿਤ ਸੰਤੋਸ਼ ਗੁਜਰਾਤੀ, ਬੀ ਅਧਿਬਾਨ ਅਤੇ ਵੈਸ਼ਾਲੀ ਆਰ. ਵੀ ਇਸੇ ਟੂਰਨਾਮੈਂਟ 'ਚ ਖੇਡ ਰਹੇ ਹਨ।