ਭਾਰਤੀ ਕਬੱਡੀ ਦੇ ਪਤਨ ਦੀ ਸੂਤਰਧਾਰ ਇਕ ਭਾਰਤੀ

08/25/2018 6:02:45 PM

ਜਕਾਰਤਾ : ਏਸ਼ੀਆਈ ਖੇਡਾਂ ਵਿਚ ਕਬੱਡੀ ਦੇ ਇਤਿਹਾਸ ਵਿਚ ਪਿਛਲੇ 28 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਟੀਮਾਂ ਸੋਨ ਤਮਗੇ ਦੇ ਬਿਨਾਂ ਵਤਨ ਪਰਤਣਗੀਆਂ। ਭਾਰਤੀ ਕਬੱਡੀ ਦੇ ਇਸ ਪਤਨ ਵਿਚ ਕਿਸੇ ਹੋਰ ਦਾ ਨਹੀਂ ਸਗੋਂ ਇਕ ਭਾਰਤੀ ਕੋਚ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੀ ਸ਼ੈਲਜਾ ਜੈਨ ਨੇ ਲਗਭਗ 30 ਸਾਲ ਦਾ ਸਮਾਂ ਆਪਣੇ ਸੂਬੇ ਵਿਚ ਸੈਂਕੜੇ ਬੱਚਿਆਂ ਨੂੰ ਕਬੱਡੀ ਸਿਖਾਉਂਦਿਆਂ ਬਿਤਾਏ  ਸਨ ਪਰ ਉਸ ਨੂੰ ਕਦੇ ਵੀ ਭਾਰਤੀ ਰਾਸ਼ਟਰੀ ਟੀਮ ਦੀ ਅਗਵਾਈ ਕਰਨ ਦਾ ਮੌਕਾ ਨਹੀਂ ਮਿਲਿਆ। ਇਹ ਗੱਲ ਹਮੇਸ਼ਾ ਸ਼ੈਲਜਾ ਨੂੰ ਬਹੁਤ ਚੁਭਦੀ ਰਹੀ ਤੇ ਇਸ ਦਾ ਨਤੀਜਾ ਹੈ ਕਿ ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਟੀਮ ਫਾਈਨਲ ਵਿਚ ਈਰਾਨ ਹੱਥੋਂ ਹਾਰ ਗਈ।

ਹੁਣ ਸਵਾਲ ਇਹ ਉਠਦਾ ਹੈ ਕਿ ਸ਼ੈਲਜਾ ਤੇ ਈਰਾਨ ਦਾ ਕੀ ਰਿਸ਼ਤਾ ਹੈ। ਦਰਅਸਲ ਸ਼ੈਲਜਾ ਹੀ ਇਰਾਨ ਦੀ ਮਹਿਲਾ ਟੀਮ ਦੀ ਕੋਚ ਹੈ ਤੇ ਉਸ ਨੇ ਆਪਣੀ ਟੀਮ ਤੋਂ ਇਨ੍ਹਾਂ ਏਸ਼ੀਆਈ ਖੇਡਾਂ ਤੋਂ ਸੋਨ ਤਮਗੇ ਦਾ ਵਾਅਦਾ ਲਿਆ ਸੀ, ਜਿਸਨੂੰ  ਉਸਦੀ ਟੀਮ ਨੇ ਪੂਰਾ ਕਰ ਦਿਖਾਇਆ। 62 ਸਾਲ ਦੀ ਸ਼ੈਲਜਾ ਈਰਾਨ ਦੀ ਇਸ ਸਫਲਤਾ ਤੋਂ ਬੇਹੱਦ ਖੁਸ਼ ਹੈ । ਈਰਾਨੀ ਮਹਿਲਾ ਖਿਡਾਰੀਆਂ ਨੇ ਆਪਣੀ ਖਿਤਾਬੀ ਜਿੱਤ ਤੋਂ ਬਾਅਦ ਸ਼ੈਲਜਾ ਕੋਲ ਜਾ ਕੇ ਕਿਹਾ, ''ਮੈਡਮ ਅਸੀਂ ਤੁਹਾਨੂੰ ਇਹ ਤੋਹਫਾ ਦੇ ਦਿੱਤਾ ਹੈ, ਜਿਹੜਾ ਤੁਸੀਂ ਚਾਹੁੰਦੇ ਸੀ।''

ਇਕ ਸਾਲ ਪਹਿਲਾਂ ਹੀ ਈਰਾਨ ਨੇ ਸ਼ੈਲਜਾ ਨੂੰ ਮਹਿਲਾ ਟੀਮ ਦੀ ਕੋਚ ਬਣਾਇਆ ਸੀ : ਇਕ ਸਾਲ ਪਹਿਲਾਂ ਈਰਾਨ ਨੇ ਸ਼ੈਲਜਾ ਦੇ ਸਾਹਮਣੇ ਮਹਿਲਾ ਟੀਮ ਦੀ ਕੋਚਿੰਗ ਦਾ ਪ੍ਰਸਤਾਵ ਰੱਖਿਆ ਸੀ ਹਾਲਾਂਕਿ ਸ਼ੁਰੂ ਵਿਚ ਉਸ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ  ਪਰ ਜਦੋਂ ਈਰਾਨ ਨੇ ਦੋਬਾਰਾ ਇਕ ਬਿਹਤਰ ਪ੍ਰਸਤਾਬ ਰੱਖਿਆ ਤਾਂ ਉਹ ਇਸ ਨੂੰ ਠੁਕਰਾ ਨਾ ਸਕੀ। ਉਸਦੇ ਮਨ ਵਿਚ ਖੁਦ ਨੂੰ ਸਾਬਤ ਕਰਨ ਦੀ ਇਕ ਕਸਕ ਸੀ, ਜਿਸ ਨੂੰ ਉਸ ਨੇ ਈਰਾਨੀ ਟੀਮ ਰਾਹੀਂ ਪੂਰਾ ਕਰਨ ਦਾ ਟੀਚਾ ਬਣਾਇਆ। ਈਰਾਨ ਦੇ ਮਹਿਲਾ ਸੋਨਾ ਜਿੱਤਣ ਤੋਂ ਬਾਅਦ ਸ਼ੈਲਜਾ ਨੇ ਕਿਹਾ, ''ਮੈਂ ਜਦੋਂ ਪਹਿਲੀ ਵਾਰ ਈਰਾਨ ਦਾ ਦੌਰਾ ਕੀਤਾ ਤਾਂ ਮੈਂ ਖੁਦ ਨੂੰ ਕਿਹਾ ਕਿ ਮੇਰਾ ਮਿਸ਼ਨ ਹੈ ਕਿ ਮੈਨੂੰ ਖੁਦ ਨੂੰ ਸਰਵਸ੍ਰੇਸਠ ਕੋਚ ਸਾਬਤ ਕਰਨਾ ਹੈ ਤੇ ਨਤੀਜੇ ਤੁਹਾਡਾ ਸਾਹਮਣੇ ਹੈ। ਇਹ ਗੱਲ ਕਹਿੰਦੇ ਸਮੇਂ ਉਹ ਆਪਣੀਆਂ ਅੱਖਾਂ ਵਿਚੋਂ ਇਕ ਹੱਥ ਨਾਲ ਖੁਸ਼ੀ ਦੇ ਹੰਝੂ ਪੂੰਝ ਰਹੀ ਸੀ ਜਦਕਿ ਦੂਜੇ ਹੱਥ ਵਿਚ ਇਕ ਨੋਟਬੁਕ ਸੀ। 

ਸ਼ੈਲਜਾ ਨੇ ਕਿਹਾ, ''ਫਾਈਨਲ ਤੋਂ ਪਹਿਲਾਂ ਮੈਂ ਲੜਕੀਆਂ ਨੂੰ ਕਿਹਾ ਸੀ ਕਿ ਮੈਨੂੰ ਭਾਰਤ ਗੋਲਡ ਦੇ ਬਿਨਾਂ ਨਾ ਭੇਜਣਾ। ਮੈਚ ਤੋਂ ਬਾਅਦ ਉਨ੍ਹਾਂ ਵਿਚੋਂ ਕੁਝ ਖਿਡਾਰਨਾਂ ਮੇਰੇ ਕੋਲ ਆਈਾਂ ਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਇਹ ਤੋਹਫਾ ਦੇ ਦਿੱਤਾ ਹੈ। ਇਸ ਖਿਤਾਬੀ ਜਿੱਤ ਤੋਂ ਬਾਅਦ ਸ਼ੈਲਜਾ ਲਈ ਇਕ ਅਜੀਬ ਜਿਹਾ ਮੌਕਾ ਉਸ ਮਸੇਂ ਆਇਆ ਜਦੋਂ ਪੱਤਰਕਾਰ ਸੰਮੇਲਨ ਵਿਚ ਉਸਦੀ ਕੁਰਸੀ ਫਿਸਲ ਗਈ ਤੇ ਉਹ ਡਿੱਗ ਪਈ ਤੇ ਫਿਰ ਉਸ ਨੂੰ ਫੜ ਕੇ ਉਠਾਇਆ ਗਿਆ। ਸ਼ੈਲਜਾ ਨੇ ਈਰਾਨੀ ਖਿਡਾਰਨਾਂ ਨੂੰ ਸਭ ਤੋਂ ਪਹਿਲਾਂ ਯੋਗਾ ਸਿਖਾਇਆ ਸੀ : ਮਹਾਰਾਸ਼ਟਰੀ ਦੀ ਸ਼ੈਲਜਾ ਨੇ ਈਰਾਨੀ ਖਿਡਾਰਨਾਂ ਨੂੰ ਸਭ ਤੋਂ ਪਹਿਲਾਂ ਯੋਗਾ ਤੇ ਪ੍ਰਾਣਯਾਮ ਸਿਖਾਇਆ ਸੀ ਤੇ ਨਾਲ ਹੀ ਉਸ ਨੇ ਫਾਰਸੀ ਭਾਸਾ ਸਿੱਖੀ ਤਾਂ ਕੇ ਉਨ੍ਹਾਂ ਖਿਡਾਰਨਾਂ ਨਾਲ ਗੱਲਬਾਤ ਕਰਨ ਵਿਚ ਆਸਾਨੀ ਰਹੇ। ਉਸ਼ ਨੇ ਕਿਹਾ, ''ਈਰਾਨ ਪਹੁੰਚ ਕੇ ਮੈਂ ਜਿਹੜਾ ਪਹਿਲਾ ਕੰਮ ਕੀਤਾ, ਉਹ ਇਕ ਕਬੱਡੀ ਵਟਸਐਪ ਗਰੁੱਪ ਬਣਾਉਣਾ ਸੀ। ਮੈਂ ਸਵੇਰੇ ਸਭ ਤੋਂ ਪਹਿਲਾਂ ਖਿਡਾਰੀਆਂ ਨੂੰ ਇਕ ਪ੍ਰੇਰਣਾਦਾਇਕ ਸੰਦੇਸ਼ ਪੋਸਟ ਕਰਦੀ ਸੀ। ਉਨ੍ਹਾਂ ਵਿਚੋਂ ਇਕ ਲੜਕੀ ਸੀ, ਜਿਹੜਾ ਇਸ਼ਦਾ ਅਨੁਵਾਦ ਬਾਕੀ ਖਿਡਾਰਨਾਂ ਨੂੰ ਦੱਸਦੀ ਸੀ।

ਕੋਚ ਨੇ ਕਿਹਾ, ''ਮੈਂ 42 ਲੜਕੀਆਂ ਨਾਲ ਸ਼ੁਰੂਆਤ ਕੀਤੀ ਤੇ ਹੌਲੀ-ਹੌਲੀ ਇਸ ਨੂੰ ਘੱਟ ਕਰਦਿਆਂ ਇਕ ਟੀਮ ਦੇ ਰੂਪ ਵਿਚ ਢਾਲਿਆ। ਹੁਣ ਅਸੀਂ 13 ਮੈਂਬਰ ਹਾਂ-12 ਲੜਕੀਆਂ ਤੇ ਮੈਂ। ਫਾਈਨਲ ਦੌਰਾਨ ਟਾਈਮਆਊਟ ਸਮੇਂ ਸ਼ੈਲਜਾ ਪਾਣੀ ਦੀ ਬੋਤਲ ਲੈ ਕੇ ਖੁਦ ਖਿਡਾਰਨਾਂ ਕੋਲ ਪਹੁੰਚ ਕੇ ਰਣਨੀਤੀ ਸਿਖਾਉਂਦੀ ਸੀ, ਜਿਸਦਾ ਨਤੀਜਾ ਇਹ ਰਿਹਾ ਕਿ ਈਰਾਨੀ ਲੜਕੀਆਂ ਨੇ 11-13 ਨਾਲ ਪਿਛੜਨ ਤੋਂ ਬਾਅਦ ਮੈਚ ਵਿਚ ਵਾਪਸੀ ਕਰ ਲਈ। ਸ਼ੈਲਜਾ ਨੇ ਹਾਲਾਂਕਿ ਇਸ ਗੱਲ 'ਤੇ ਅਫਸੋਸ ਪ੍ਰਗਟਾਇਆ ਕਿ ਭਾਰਤੀ ਟੀਮਾਂ ਹਾਰ ਗਈਆਂ। ਉਸ ਨੇ ਕਿਹਾ, ''ਕਿਸੇ ਹੋਰ ਭਾਰਤੀ ਦੀ ਤਰ੍ਹਾਂ ਮੈਂ ਵੀ ਆਪਣੇ ਦੇਸ਼ ਨੂੰ ਪਿਆਰ ਕਰਦੀ ਹਾਂ ਪਰ ਮੈਂ ਕਬੱਡੀ ਨੂੰ ਵੀ ਪਿਆਰ ਕਰਦੀ ਹਾਂ ਤੇ ਇਸ ਟੀਮ ਦੀ ਕੋਚ ਹੋਣ ਦੇ ਨਾਤੇ ਮੇਰੇ ਦਿਮਾਗ ਵਿਚ ਸਿਰਫ ਤੇ ਸਿਰਫ ਈਰਾਨ ਸੀ। ਫਾਈਨਲ ਤੋਂ ਬਾਅਦ ਸ਼ੈਲਜਾ ਨੂੰ ਖਿਡਾਰਨਾਂ ਨੇ ਆਪਣੇ ਮੋਢਿਆਂ 'ਤੇ ਚੁੱਕ ਲਿਆ ਸੀ।

ਸ਼ੈਲਜਾ ਦੀ ਕਰਾਰਾ ਈਰਾਨ ਨਾਲੋਂ ਖਤਮ : ਸ਼ੈਲਜਾ ਦਾ ਈਰਾਨ ਦੇ ਨਾਲ ਕਰਾਰ ਏਸ਼ੀਆਈ ਖੇਡਾਂ ਦੀ ਮੁਹਿੰਮ ਦੇ ਨਾਲ ਹੀ ਖਤਮ ਹੋ ਗਿਆ ਹੈ ਤੇ ਉਹ ਹੁਣ ਕਿਸੇ ਹੋਰ ਦੇਸ਼ ਦੀ ਕੋਚਿੰਗ ਕਰਨਾ ਚਾਹੁੰਦੀ ਹੈ। ਜਦੋਂ ਉਸ਼ ਤੋਂ ਪੁੱਛਿਆ ਗਿਆ ਕਿ ਕੀ ਉਸਦਾ ਮਤਲਬ ਭਾਰਤ ਤੋਂ ਹੈ ਤਾਂ ਉਸ ਨੇਇਸਦਾ ਜਵਾਬ ਸਿਰਫ ਮੁਸਕਰਾਹਟ  ਨਾਲ ਦਿੱਤਾ।