ਚੰਗਾ ਲੈੱਗ ਸਪਿਨਰ ਚੰਗੇ ਕਪਤਾਨ ਦੀ ਦੇਖਰੇਖ ’ਚ ਵਿਕਸਿਤ ਹੁੰਦੈ : ਮਿਸ਼ਰਾ

04/05/2021 1:31:59 AM

ਨਵੀਂ ਦਿੱਲੀ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸਭ ਤੋਂ ਸਫ ਲੈੱਗ ਸਪਿਨਰ ਅਮਿਤ ਮਿਸ਼ਰਾ ਦਾ ਮੰਨਣਾ ਹੈ ਕਿ ਗੁੱਟ ਘੁਮਾ ਕੇ ਗੇਂਦ ਨੂੰ ਸਪਿਨ ਕਰਵਾਉਣਾ ਇਕ ਮੁਸ਼ਕਿਲ ਕਲਾ ਹੈ, ਜਿਸ ਦੇ ਲਈ ਕਾਫੀ ਅਭਿਆਸ ਕਰਨ ਦੇ ਨਾਲ ਮੈਚ ਦੇ ਬੁਰੇ ਪਲਾਂ ਵਿਚ ਕਪਤਾਨ ਦੇ ਸਾਥ ਦੀ ਵੀ ਲੋੜ ਪੈਂਦੀ ਹੈ। ਭਾਰਤੀ ਕ੍ਰਿਕਟ ਵਿਚ ਉਂਗਲੀ ਦੇ ਸਪਿਨਰ ਦੀ ਜਗ੍ਹਾ ਗੁੱਟ ਦੇ ਸਪਿਨਰਾਂ ਨੂੰ ਤਰਜੀਹ ਦਿੱਤੀ ਗਈ ਹੈ ਪਰ ਚਾਰ ਸਾਲ ਬਾਅਦ ਟੀਮ ਇਕ ਵਾਰ ਫਿਰ ਤੋਂ ਉਂਗਲੀ ਦੇ ਸਪਿਨਰਾਂ ਵੱਲ ਦੇਖ ਰਹੀ ਹੈ।

ਇਹ ਖ਼ਬਰ ਪੜ੍ਹੋ-  ਭਾਰਤ 'ਚ ਕ੍ਰਿਕਟ ਦੀ ਸ਼ੁਰੂਆਤੀ ਮਹਿਲਾ ਕੁਮੈਂਟਟੇਰ ਚੰਦ੍ਰਾ ਨਾਇਡੂ ਨਹੀਂ ਰਹੀ


ਮਿਸ਼ਰਾ ਦਾ ਮੰਨਣਾ ਹੈ ਕਿ ਚੰਗੇ ਲੈੱਗ ਸਪਿਨਰ ਨੂੰ ਵਿਕਸਿਤ ਕਰਨ ਵਿਚ ਚੰਗੀ ਕਪਤਾਨੀ ਦੀ ਲੋੜ ਪੈਂਦੀ ਹੈ। ਮਿਸ਼ਰਾ ਨੇ ਕਿਹਾ,‘‘ਜਦੋਂ ਗੇਂਦਬਾਜ਼ ਵਿਰੁੱਧ ਦੌੜ ਬਣ ਰਹੀਆਂ ਹੁੰਦੀਆਂ ਹਨ ਤਾਂ ਉਸ ਸਮੇਂ ਅਜਿਹਾ ਕਪਤਾਨ ਚਾਹੀਦਾ ਹੁੰਦਾ ਹੈ ਜਿਹੜਾ ਉਸ ਦਾ ਆਤਮਵਿਸ਼ਵਾਸ ਵਧਾ ਸਕੇ।’’ ਆਈ. ਪੀ. ਐੱਲ. ਵਿਚ ਦਿੱਲੀ ਦੀ ਪ੍ਰਤੀਨਿਧਤਾ ਕਰਨ ਵਾਲੇ ਮਿਸ਼ਰਾ ਨੇ ਕਿਹਾ,‘‘ਮੇਰਾ ਮਤਲਬ ਅਜਿਹੇ ਕਪਤਾਨ ਤੋਂ ਹੈ ਜਿਹੜਾ ਲੈੱਗ ਸਪਿਨਰ ਦਾ ਮਾਨਸਿਕਤਾ ਨੂੰ ਸਮਝ ਸਕੇ।’’

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22 ਜਿੱਤ ਦਾ ਨਵਾਂ ਰਿਕਾਰਡ


ਮਿਸ਼ਰਾ ਨੇ ਭਾਰਤ ਲਈ ਸਾਰੇ ਸਵਰੂਪਾਂ ਵਿਚ 68 ਮੈਚ ਖੇਡੇ ਹਨ। ਯੁਜਵੇਂਦਰ ਚਾਹਲ, ਕੁਲਦੀਪ ਯਾਦਵ ਤੇ ਰਾਹੁਲ ਚਾਹਰ ਨੂੰ ਛੱਡ ਕੇ ਫਿਲਹਾਲ ਭਾਰਤੀ ਕ੍ਰਿਕਟ ਵਿਚ ਕੋਈ ਚੰਗਾ ਲੈੱਗ ਸਪਿਨਰ ਨਹੀਂ ਹੈ। ਲੈੱਗ ਸਪਿਨ ਗੇਂਦਬਾਜ਼ੀ ਕਰਨ ਵਾਲੇ ਰਾਹੁਲ ਤੇਵਤੀਆ ਦੀ ਪਛਾਣ ਇਕ ਬੱਲੇਬਾਜ਼ੀ ਆਲਰਾਊਂਡਰ ਦੀ ਹੈ। ਉਸ ਨੇ ਕਿਹਾ,‘‘ਪਿਛਲੇ 5-6 ਸਾਲਾਂ ਵਿਚ, ਸਾਡੇ ਕੋਲ ਕੁਝ ਚੰਗੇ ਲੈੱਗ ਸਪਿਨਰ ਆਏ ਹਨ ਪਰ ਜਦੋਂ ਸਾਡੇ ਕੋਲ ਹੋਰ ਅਜਿਹੇ ਗੇਂਦਬਾਜ਼ ਹੋਣਗੇ ਤਾਂ ਸਾਨੂੰ ਵਧੇਰੇ ਗੁਣਵਤਾ ਮਿਲੇਗਾ, ਜਿਨ੍ਹਾਂ ਕੋਲ ਕਲਾ ਹੋਵੇਗਾ ਤੇ ਉਹ ਆਪਣੀ ਇਸ ਕਲਾ ਨੂੰ ਅਗਲੀ ਪੀੜ੍ਹੀ ਦੇ ਨਾਲ ਸਾਂਝੀ ਕਰਨਗੇ।’’ਉਸ ਨੇ ਕਿਹਾ,‘‘ਲੈੱਗ ਸਪਿਨ ਨਾਲ ਜੁੜੇ ਗਿਆਨ ਨੂੰ ਅਗਲੀ ਪੀੜ੍ਹੀ ਨੂੰ ਦੱਸਣਾ ਜ਼ਰੂਰੀ ਹੈ ਕਿਉਂਕਿ ਇਹ ਇਕ ਕਲਾ ਦੀ ਤਰ੍ਹਾਂ ਹੈ।’’

ਇਹ ਖ਼ਬਰ ਪੜ੍ਹੋ- ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ


ਮਿਸ਼ਰਾ ਨੇ ਆਈ. ਪੀ. ਐੱਲ. ਦੇ 150 ਮੈਚਾਂ ਵਿਚ 160 ਵਿਕਟਾਂ ਲਈਆਂ ਹੇ ਤੇ ਉਹ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਲਸਿਥ ਮਲਿੰਗਾ (170) ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਇਸ ਤਜਰਬੇਕਾਰ ਗੇਂਦਬਾਜ਼ ਨੇ ਕਿਹਾ,‘‘ਮੈਂ ਅਜਿਹਾ ਬਿਲਕੁਲ ਵੀ ਨਹੀਂ ਕਹਿ ਰਿਹਾ ਹਾਂ ਕਿ ਸਾਡੇ ਕੋਲ ਚੰਗੇ ਸਪਿਨਰ ਨਹੀਂ ਹਨ, ਸਾਡੇ ਕੋਲ ਅਜਿਹੇ ਕਈ ਗੇਂਦਬਾਜ਼ ਹਨ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਮਾਰਗਦਰਸ਼ਨ ਦੀ ਲੋੜ ਹੈ। ਇਕ ਵਾਰ ਜਦੋਂ ਇਹ ਮਾਰਗਦਰਸ਼ਨ ਉਪਲੱਬਧ ਹੋਵੇਗਾ ਤਾਂ ਤੁਸੀਂ ਵੱਡੀ ਗਿਣਤੀ ਵਿਚ ਅਜਿਹੇ ਗੇਂਦਬਾਜ਼ਾਂ ਨੂੰ ਦੇਖੋਗੇ।’’

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh