ਅੰਬ੍ਰੀਸ਼ ਦੇ ਤੂਫਾਨੀ ਸੈਂਕੜੇ ਨਾਲ ਵਿੰਡੀਜ਼ ਫਾਈਨਲ ''ਚ

05/13/2019 4:23:18 AM

ਡਬਲਿਨ- ਓਪਨਰ ਸੁਨੀਲ ਅੰਬ੍ਰੀਸ਼ (148) ਦੇ ਤੂਫਾਨੀ ਸੈਂਕੜੇ ਨਾਲ ਵੈਸਟਇੰਡੀਜ਼ ਨੇ ਆਇਰਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਤਿਕੋਣੀ ਵਨ ਡੇ ਸੀਰੀਜ਼ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵੈਸਟਇੰਡੀਜ਼ ਦੀ ਤਿੰਨ ਮੈਚਾਂ ਵਿਚੋਂ ਇਹ ਦੂਜੀ ਜਿੱਤ ਹੈ ਤੇ ਉਸਦੇ 9 ਅੰਕ ਹੋ ਗਏ ਹਨ। ਬੰਗਲਾਦੇਸ਼ ਦੇ ਦੋ ਮੈਚਾਂ ਵਿਚੋਂ 6 ਅੰਕ ਹਨ, ਜਦਕਿ ਆਇਰਲੈਂਡ 3 ਮੈਚਾਂ ਵਿਚੋਂ 2 ਮੈਚ ਹਾਰ ਕੇ ਫਾਈਲਨ ਦੀ ਦੌੜ ਵਿਚੋਂ ਲਗਭਗ ਬਾਹਰ ਹੋ ਚੁੱਕੀ ਹੈ। ਆਇਰਲੈਂਡ ਨੇ ਐਂਡ੍ਰਿਊ ਬਾਲਬਿਰਨੀ ਦੀਆਂ 124 ਗੇਂਦਾਂ 'ਤੇ 11 ਚੌਕਿਆਂ ਤੇ 4 ਛੱਕਿਆਂ ਨਾਲ ਸਜੀ 135 ਦੌੜਾਂ ਦੀ ਪਾਰੀ ਦੀ ਬਦੌਲਤ 50 ਓਵਰਾਂ ਵਿਚ 5 ਵਿਕਟਾਂ 'ਤੇ 327 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ।
ਵਿੰਡੀਜ਼ ਨੇ ਅੰਬ੍ਰੀਸ਼ ਦੀਆਂ ਤੂਫਾਨੀ 148 ਦੌੜਾਂ ਦੀ ਬਦੌਲਤ 47.5 ਓਵਰਾਂ ਵਿਚ 5 ਵਿਕਟਾਂ 'ਤੇ 331 ਦੌੜਾਂ ਬਣਾ ਕੇ ਮੈਚ ਜਿੱਤ ਲਿਆ। 'ਮੈਨ ਆਫ ਦਿ ਮੈਚ' ਅੰਬ੍ਰੀਸ਼ ਨੇ 126 ਗੇਂਦਾਂ ਵਿਚ 148 ਦੌੜਾਂ ਵਿਚ 19 ਚੌਕੇ ਤੇ 1 ਛੱਕਾ ਲਾਇਆ।

Gurdeep Singh

This news is Content Editor Gurdeep Singh