ਅੰਬਾਤੀ ਰਾਇਡੂ ਨੇ ਸੰਨਿਆਸ ਦਾ ਫੈਸਲਾ ਲਿਆ ਵਾਪਸ, ਕ੍ਰਿਕਟ ਸੰਘ ਨੇ ਕੀਤੀ ਪੁਸ਼ਟੀ

08/30/2019 12:26:43 PM

ਨਵੀਂ ਦਿੱਲੀ— ਵਰਲਡ ਕੱਪ 2019 ਲਈ ਭਾਰਤੀ ਟੀਮ ਤੋਂ ਨਜ਼ਰਅੰਦਾਜ਼ ਕੀਤੇ ਜਾਣ ਵਾਲੇ ਸੱਜੇ ਹੱਥ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹੁਣ ਖ਼ਬਰ ਹੈ ਕਿ ਅੰਬਾਤੀ ਰਾਇਡੂ ਨੇ ਆਪਣੇ ਸੰਨਿਆਸ ’ਤੇ ਮੁੜ ਵਿਚਾਰ ਕੀਤਾ ਹੈ ਅਤੇ ਫਿਰ ਤੋਂ ਕ੍ਰਿਕਟ ਦੇ ਮੈਦਾਨ ’ਤੇ ਪਰਤਨ ਦਾ ਮਨ ਬਣਾ ਲਿਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਸੂਬੇ ਦੇ ਕ੍ਰਿਕਟ ਐਸੋਸੀਏਸ਼ਨ ਨੇ ਕਰ ਦਿੱਤੀ ਹੈ।

ਦਰਅਸਲ, ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੰਬਾਤੀ ਰਾਇਡੂ ਸ਼ਾਰਟ ਫਾਰਮੈਟ ’ਚ ਹੈਦਰਾਬਾਦ ਦੀ ਟੀਮ ਲਈ ਖੇਡਣਗੇ। ਇਸ ਦੇ ਨਾਲ ਹੀ ਇਸ ਗੱਲ ਦਾ ਐਲਾਨ ਹੋ ਗਿਆ ਹੈ ਕਿ ਅੰਬਾਤੀ ਰਾਇਡੂ ਨੇ ਆਪਣੇ ਸੰਨਿਆਸ ਤੋਂ ਨਾਂ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਬਾਤੀ ਰਾਇਡੂ ਇਸ ਗੱਲ ਦੇ ਸੰਕੇਤ ਦੇ ਚੁੱਕੇ ਸਨ ਕਿ ਉਹ ਭਾਰਤੀ ਟੀਮ ’ਚ ਫਿਰ ਤੋਂ ਖੇਡਣਾ ਪਸੰਦ ਕਰਨਗੇ।

ਅੰਬਾਤੀ ਰਾਇਡੂ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੂੰ ਲਿਖੀ ਈ-ਮੇਲ ’ਚ ਕਿਹਾ ਹੈ, ‘‘ਮੈਂ (ਅੰਬਾਤੀ ਰਾਇਡੂ) ਖੁਦ ਦੇ ਬਾਰੇ ’ਚ ਇਸ ਗੱਲ ਵੱਲ ਧਿਆਨ ਖਿੱਚਣਾ ਚਾਹੁੰਦਾ ਹਾਂ ਕਿ ਮੈਂ ਸੰਨਿਆਸ ਤੋਂ ਵਾਪਸ ਆ ਰਿਹਾ ਹਾਂ ਅਤੇ ਤਿੰਨੇ ਫਾਰਮੈਟ ’ਚ ਖੇਡਣ ਨੂੰ ਤਿਆਰ ਹਾਂ।’’ ਜਦਕਿ, ਜਵਾਬ ’ਚ ਕ੍ਰਿਕਟ ਸੰਘ ਨੇ ਕਿਹਾ ਕਿ ਰਾਇਡੂ ਨੇ ਆਪਣਾ ਸੰਨਿਆਸ ਵਾਪਸ ਲੈ ਲਿਆ ਹੈ ਅਤੇ ਸਾਡੇ ਲਈ 2019-20 ਦੇ ਸੈਕਸ਼ਨ ’ਚ ਸ਼ਾਰਟ ਫਾਰਮੈਟ ’ਚ ਖੇਡਣਗੇ।

ਅੰਬਾਤੀ ਰਾਇਡੂ ਨੇ ਆਪਣੇ ਕੌਮਾਂਤਰੀ ਵਨ-ਡੇ ਕਰੀਅਰ ’ਚ 55 ਮੈਚ ਖੇਡੇ ਹਨ। ਇਸ ਤੋਂ ਇਲਾਵਾ 6 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਅੰਬਾਤੀ ਰਾਇਡੂ ਨੇ ਆਪਣੇ ਕੌਮਾਂਤਰੀ ਕਰੀਅਰ ’ਚ ਇਕ ਵੀ ਟੈਸਟ ਮੈਚ ਨਹੀਂ ਖੇਡਿਆ ਹੈ। ਵਨ-ਡੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 55 ਮੈਚਾਂ ’ਚ 1694 ਦੌੜਾਂ ਬਣਾਈਆਂ ਹਨ, ਜਿਸ ’ਚ 3 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ 124 ਰਿਹਾ ਹੈ। ਜਦਕਿ, ਟੀ-20 ਕੌਮਾਂਤਰੀ ’ਚ ਉਨ੍ਹਾਂ ਨੇ 6 ਮੈਚਾਂ ’ਚ ਸਿਰਫ 42 ਦੌੜਾਂ ਬਣਾਈਆਂ ਹਨ। 

Tarsem Singh

This news is Content Editor Tarsem Singh