ਮਹਿਲਾ ਪ੍ਰੋ ਗੋਲਫ ਟੂਰ ’ਚ ਅਮਨਦੀਪ ਦ੍ਰਾਲ ਨੇ ਦੋ ਸ਼ਾਟ ਦਾ ਵਾਧਾ ਕੀਤਾ ਕਾਇਮ

03/06/2020 11:42:44 AM

ਗ੍ਰੇਟਰ ਨੋਇਡਾ— ਸ਼ਾਨਦਾਰ ਲੈਅ ’ਚ ਚਲ ਰਹੀ ਅਮਨਦੀਪ ਦ੍ਰਾਲ ਨੇ ਮਹਿਲਾ ਪ੍ਰੋ ਗੋਲਫ ਟੂਰ ਦੇ ਪੰਜਵੇਂ ਪੜਾਅ ਦੇ ਪਹਿਲੇ ਦਿਨ ਬੁੱਧਵਾਰ ਨੂੰ ਇੱਥੇ ਤਿੰਨ ਅੰਡਰ 69 ਦਾ ਕਾਰਡ ਖੇਡ ਕੇ ਦੋ ਸ਼ਾਟ ਦਾ ਵਾਧਾ ਕਾਇਮ ਕੀਤਾ। ਅਮਨਦੀਪ ਨੇ 6 ਬਰਡੀ ਅਤੇ ਤਿੰਨ ਬੋਗੀ ਲਾਈ। ਉਹ ਪਹਿਲੇ ਦੌਰ ਦੇ ਬਾਅਦ ਦੂਜੇ ਸਥਾਨ ’ਤੇ ਕਾਬਜ ਪ੍ਰਣਵੀ ਉਰਸ (71) ਤੋਂ ਦੋ ਸ਼ਾਟ ਅੱਗੇ ਹੈ। ਵਾਣੀ ਕਪੂਰ (72) ਤੀਜੇ ਜਦਕਿ ਗੌਰਿਕਾ ਬਿਸ਼ਨੋਈ, ਰਿਧੀਮਾ ਦਿਲਾਵੜੀ ਅਤੇ ਐਮੇਚਿਓਰ ਹੁਨਰ ਮਿੱਤਲ ਇਕ ਓਵਰ 73 ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਹਨ।

Tarsem Singh

This news is Content Editor Tarsem Singh