ਅਮਨ ਰਾਜ ਸਰਾਵਾਕ ਗੋਲਫ ਦੇ ਤੀਜੇ ਦੌਰ ਤੋਂ ਬਾਅਦ ਚੋਟੀ ਦਾ ਭਾਰਤੀ

08/18/2019 11:42:36 AM

ਸਪੋਰਟਸ ਡੈਸਕ— ਭਾਰਤੀ ਗੋਲਫਰ ਅਮਨ ਰਾਜ ਨੇ ਇੱਥ ਸਰਾਵਾਕ ਗੋਲਫ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਸ਼ਨੀਵਾਰ ਨੂੰ ਚਾਰ ਅੰਡਰ 68 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ 21ਵੇਂ ਸਥਾਨ ਦੇ ਨਾਲ ਭਾਰਤੀ ਖਿਡਾਰੀਆਂ 'ਚ ਚੋਟੀ 'ਤੇ ਹਨ। ਅਮਨ ਨੇ ਪਹਿਲੇ ਦੋ ਦੌਰ 'ਚ 68 ਅਤੇ 69 ਦਾ ਕਾਰਡ ਖੇਡਿਆ ਸੀ। 

ਉਨ੍ਹਾਂ ਦਾ ਕੁਲ ਸਕੋਰ 11 ਅੰਡਰ ਦਾ ਹੈ। ਐੱਸ. ਚਿੱਕਾਰੰਗੱਪਾ (69) ਨੇ ਵੀ ਲਗਾਤਾਰ ਤਿੰਨ ਅੰਡਰ 'ਚ 70 ਤੋਂ ਘੱਟ ਦਾ ਕਾਰਡ ਖੇਡਿਆ ਅਤੇ ਉਹ 10 ਅੰਡਰ ਦੇ ਕੁਲ ਸਕੋਰ ਦੇ ਨਾਲ ਸਾਂਝੇ 24ਵੇਂ ਸਥਾਨ 'ਤੇ ਹਨ। ਉਦਯਨ ਮਾਨੇ (70) ਨੌ ਅੰਡਰ ਦੇ ਸਕੋਰ ਦੇ ਨਾਲ ਸਾਂਝੇ 32ਵੇਂ ਜਦਕਿ ਖਲਿਨ ਜੋਸ਼ੀ (68) ਅੱਠ ਅੰਡਰ ਦੇ ਸਕੋਰ ਦੇ ਨਾਲ ਸਾਂਝੇ 38ਵੇਂ ਸਥਾਨ 'ਤੇ ਹਨ। ਹੋਰਨਾਂ ਭਾਰਤੀਆਂ 'ਚ ਆਦਿਲ ਬੇਦੀ (71), ਸ਼ਿਵ ਕਪੂਰ (70) ਅਤੇ ਰਾਸ਼ਿਦ ਖਾਨ ਸਾਂਝੇ 43ਵੇਂ ਜਦਕਿ ਅਜੀਤੇਸ਼ ਸੰਧੂ (74)  ਅਤੇ ਅਕਸ਼ੈ ਸ਼ਰਮਾ (71) ਸਾਂਝੇ 54ਵੇਂ ਸਥਾਨ 'ਤੇ ਹਨ।

Tarsem Singh

This news is Content Editor Tarsem Singh