ਹਾਰ ਤੋਂ ਬਾਅਦ ਬੋਲੇ ਕੰਗਾਰੂ, ਵਿਸ਼ਵ ਕੱਪ ਜਿੱਤਣਾ ਹੈ ਤਾਂ ਇਸ ਨੂੰ ਬਣਾ ਦੋ ਕਪਤਾਨ

01/20/2019 4:36:47 PM

ਨਵੀਂ ਦਿੱਲੀ : ਭਾਰਤੀ ਟੀਮ ਹੱਥੋਂ ਵਨ ਡੇ ਸੀਰੀਜ਼ ਵਿਚ ਹਾਰ ਤੋਂ ਬਾਅਦ ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਆਲਰਾਊਂਡਰ ਗਲੈਨ ਮੈਕਸਵੈਲ ਨੂੰ 2019 ਵਿਸ਼ਵ ਕੱਪ ਲਈ ਟੀਮ ਦਾ ਕਪਤਾਨ ਬਣਾਉਣ ਦੀ ਗਲ ਕੀਤੀ ਹੈ। ਜਾਨਸਨ ਦੇ ਮੁਤਾਬਕ ਕੰਗਾਰੂ ਟੀਮ ਦਾ ਇਹ ਧਾਕੜ ਆਲਰਾਊਂਡਰ ਕਪਤਾਨ ਦੀ ਭੂਮਿਕਾ ਸਹੀ ਢੰਗ ਨਾਲ ਨਿਭਾ ਸਕਦਾ ਹੈ। ਜਾਨਸਨ ਮੁਤਾਬਕ, ਗਲੈਮ ਮੈਕਸਵੈਲ ਨੂੰ ਕਪਤਾਨ ਬਣਾਉਣ ਦੇ ਮੇਰੇ ਫੈਸਲੇ ਤੋਂ ਕਈ ਲੋਕ ਹੈਰਾਨ ਹੋ ਸਕਦੇ ਹਨ। ਹਾਲਾਂਕਿ ਇੰਡੀਅਨ ਪ੍ਰੀਮਿਅਰ ਲੀਗ ਅਤੇ ਆਸਟਰੇਲੀਆ ਟੀਮ ਵਿਚ ਉਸਦੇ ਨਾਲ ਖੇਡਣ ਤੋਂ ਬਾਅਦ ਮੈਂ ਇਹ ਕਹਿ ਸਕਦਾ ਹਾਂ ਕਿ ਉਸ 'ਤੇ ਭਰੋਸਾ ਘੱਟ ਦਿਖਾਇਆ ਗਿਆ ਹੈ। ਮੈਕਸਲੈਲ ਕਪਤਾਨ ਆਹੁਦੇ ਲਈ ਤੁਹਾਡੀ ਪਸੰਦ ਨਹੀਂ ਹੋਵੇਗਾ ਪਰ ਮੈਲਬੋਰਨ ਸਟਾਰਸ ਉਸ ਵਿਚ ਕੁਝ ਅਲੱਗ ਦੇਖਦੀ ਹੈ। ਕਪਤਾਨੀ ਨੇ ਉਸ ਨੂੰ ਪਰਪੱਖ ਹੋਣ ਅਤੇ ਉਸ ਨੂੰ ਆਪਣਾ ਸਰਵਸ੍ਰੇਸ਼ਠ ਦੇਣ ਵਿਚ ਮਦਦ ਕੀਤੀ ਹੈ।

ਜਾਨਸਨ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਸਾਨੂੰ ਆਪਣੇ ਖਿਡਾਰੀਆਂ ਵਿਚ ਇਕ ਸਥਾਈ ਹਾਜ਼ਰੀ ਦੀ ਜ਼ਰੂਰਤ ਹੈ, ਜੋ ਆਪਣੀ ਟੀਮ ਦੇ ਮਾਹੌਲ ਵਿਚ ਆਪਣੀ ਰਾਏ ਦੇਣ ਦਾ ਆਤਮਵਿਸ਼ਵਾਸ ਰੱਖਣਾ ਹੋਵੇ ਅਤੇ ਉਹ (ਮੈਕਸਵੈਲ) ਯਕੀਨੀ ਤੌਰ 'ਤੇ ਅਜਿਹਾ ਕਰਦਾ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਮੈਕਸਵੈਲ ਇਕ ਕ੍ਰਿਕਟ ਦੇ ਖੇਡ ਨਾਲ ਪਿਆਰ ਕਰਦਾ ਹੈ ਅਤੇ ਇਸ ਦੇ ਬਾਰੇ ਵਿਚ ਡੂੰਘਾਈ ਨਾਲ ਸੋਚਦਾ ਹੈ।'' ਦੱਸ ਦਈਏ ਕਿ ਮੈਕਸਵੈਲ ਬਿਗ ਬੈਸ਼ ਲੀਗ ਵਿਚ ਮੈਲਬੋਰਨ ਸਟਾਰਸ ਦੇ ਕਪਤਾਨ ਹਨ। ਮੈਕਸਵੈਲ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਸ ਅਤੇ ਕਿੰਗਸ ਇਲੈਵਨ ਪੰਜਾਬ ਵਿਚ ਉਸ ਦੇ ਨਾਲ ਖੇਡ ਚੁੱਕੇ ਹਨ। ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਨੇ ਅੱਗੇ ਕਿਹਾ ਕਿ ਖੇਡ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਵਿਚ ਮਾਹਰ ਹੈ, ਜੋ ਕਿ ਇਕ ਕਪਤਾਨ ਲਈ ਕਾਫੀ ਜ਼ਰੂਰੀ ਹੈ। 30 ਸਾਲ ਦੀ ਉਮਰ ਵਿਚ ਉਹ ਖੇਡ ਨੂੰ ਸਹੀ ਢੰਗ ਨਾਲ ਸਮਝਣ ਵਿਚ ਕਾਫੀ ਸ਼ਾਤਰ ਹਨ।''