ਹੇਟਮਾਇਰ ਨੂੰ ਇੰਡੀਜ਼ ਦੇ ਤਿੰਨੋਂ ਫਾਰਮੇਟ ਦੀ ਟੀਮਾਂ ''ਚ ਮਿਲੀ ਜਗ੍ਹਾ, ਪੂਰਨ-ਓਸ਼ੇਨ ਥਾਮਸ ਵੀ ਕਰਾਰ ''ਚ ਸ਼ਾਮਲ

07/09/2019 4:34:55 PM

ਸਪੋਰਟ ਡੈਸਕ : ਵਰਲਡ ਕੱਪ ਟੀਮ 'ਚ ਰਹੇ ਫੇਬਿਅਨ ਏਲੇਨ, ਨਿਕੋਲਸ ਪੂਰਨ ਤੇ ਓਸ਼ੇਨ ਥਾਮਸ ਨੂੰ ਪਹਿਲੀ ਵਾਰ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਕੇਂਦਰੀ ਕਰਾਰ ਦਿੱਤੇ ਹਨ ਜਦ ਕਿ 7 ਖਿਡਾਰੀਆਂ ਨੂੰ ਸਾਰਿਆਂ ਫਾਰਮੈਟ ਦੇ ਕਰਾਰ ਦਿੱਤੇ ਗਏ ਹਨ। ਸਾਰੇ ਫਾਰਮੇਟਾਂ 'ਚ ਸੱਤ ਖਿਡਾਰੀਆਂ ਨੂੰ ਕਰਾਰ ਦਿੱਤੇ ਗਏ ਹਨ ਜਿਨ੍ਹਾਂ 'ਚ ਡੇਰੇਨ ਬਰਾਵੋ, ਸ਼ਿਮਰੋਨ ਹੇਟਮਾਇਰ, ਕੀਮੋ ਪਾਲ, ਕਪਤਾਨ ਜੈਸਨ ਹੋਲਡਰ, ਸ਼ਾਇ ਹੋਪ, ਅਲਜਾਰੀ ਜੋਸੇਫ ਤੇ ਕੇਮਾਰ ਰੋਚ ਸ਼ਾਮਲ ਹਨ। ਇਕ ਜੁਲਾਈ ਤੋਂ ਅਗਲੇ ਸਾਲ 30 ਜੂਨ ਤੱਕ ਦੀ ਮਿਆਦ ਵਾਲੇ ਕਰਾਰ 'ਚ ਏਲੇਨ,ਪੂਰਨ ਤੇ ਥਾਮਸ ਦੇ ਨਾਂ ਪਹਿਲੀ ਵਾਰ ਜੁੜੇ ਹਨ। 15 ਮਹਿਲਾਂ ਖਿਡਾਰੀਆਂ ਨੂੰ ਵੀ ਕਰਾਰ ਦਿੱਤੇ ਗਏ ਹਨ।

ਸਾਲ 2019-20 ਦੇ ਲਈ ਕੰਟਰੈਕਟ ਪੁਰਸ਼ ਖਿਡਾਰੀਆਂ ਦੀ ਸੂਚੀ

ਸਾਰੇ ਫਾਰਮੈਟਸ 'ਚ ਕਰਾਰ :  ਡੇਰੇਨ ਬਰਾਵੋ, ਸ਼ਿਮਰੋਨ ਹੇਟਮਾਇਰ, ਜੈਸਨ ਹੋਲਡਰ, ਸ਼ਾਇ ਹੋਪ, ਅਲਜਾਰੀ ਜੋਸੇਫ, ਕੀਮੋ ਪਾਲ, ਕੇਮਾਰ ਰੋਚ। 

ਟੈਸਟ ਕਰਾਰ (ਲਾਲ ਗੇਂਦ ਵਾਲੇ ਕਰਾਰ) : ਕਰੇਗ ਬ੍ਰੇਥਵੇਟ, ਜਾਨ ਕੈਂਪਬੇਲ, ਰੋਸਟਨ ਚੇਸ, ਸ਼ੇਨ ਡੋਰਿਚ, ਸ਼ੇਨੋਨ ਗੈਬਰਿਅਲ, ਜੋਮੇਲ ਵਾਰਿਕਨ।

 ਸੀਮਿਤ ਓਵਰਾਂ 'ਚ ਕਰਾਰ (ਸਫੈਦ ਗੇਂਦ ਵਾਲੇ ਕਰਾਰ) : ਫੇਬਿਅਨ ਐਲੇਨ, ਕਾਰਲੋਸ ਬ੍ਰੈਥਵੇਟ, ਸ਼ੇਲਡਨ ਕੋਟਰੇਲ, ਨਿਕੋਲਸ ਪੂਰਨ, ਰੋਵਮੈਨ ਪਾਵੇਲ, ਓਸ਼ੇਨ ਥਾਮਸ


Related News