ਕੋਹਲੀ ਵਨ ਡੇ ''ਚ ਆਲ ਟਾਈਮ ਸਰਵਸ੍ਰੇਸ਼ਠ ਬੱਲੇਬਾਜ਼ : ਕਲਾਰਕ

01/21/2019 1:31:10 AM

ਨਵੀਂ ਦਿੱਲੀ— ਵਿਰਾਟ ਕੋਹਲੀ ਨੇ ਆਪਣੀ ਬੱਲੇਬਾਜ਼ੀ ਨਾਲ ਖੇਡ ਦੇ ਹਰ ਸਵਰੂਪ 'ਚ ਆਪਣੀ ਵਿਸ਼ੇਸ਼ ਛਾਪ ਛੱਡੀ ਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਖੇਡਣ ਵਾਲਾ ਆਲ ਟਾਈਮ ਸਰਵਸ੍ਰੇਸ਼ਠ ਬੱਲੇਬਾਜ਼ ਹੈ।  ਕੋਹਲੀ ਅਜੇ ਟੈਸਟ ਤੇ ਵਨ ਡੇ ਵਿਚ ਵਿਸ਼ਵ ਦਾ ਨੰਬਰ ਇਕ ਬੱਲੇਬਾਜ਼ ਹੈ। ਉਸ ਦੀ ਅਗਵਾਈ ਵਿਚ ਭਾਰਤ ਨੇ ਆਸਟਰੇਲੀਆ 'ਚ ਟੈਸਟ ਤੇ ਵਨ ਡੇ ਲੜੀਆਂ ਜਿੱਤ ਕੇ ਇਤਿਹਾਸ ਰਚਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟੀ-20 ਕੌਮਾਂਤਰੀ ਲੜੀ ਵੀ ਬਰਾਬਰ ਕਰਵਾਈ ਸੀ। ਇਸ ਤਰ੍ਹਾਂ ਭਾਰਤ ਪਹਿਲੀ ਅਜਿਹੀ ਟੀਮ ਬਣ ਗਿਆ ਹੈ, ਜਿਸ ਨੇ ਆਸਟਰੇਲੀਆ 'ਚ ਲੜੀ ਨਹੀਂ ਗੁਆਈ ਤੇ ਇਸ ਵਿਚਾਲੇ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਲਈ ਉਨ੍ਹਾਂ ਨੇ ਜੋ ਕੁਝ ਹਾਸਲ ਕੀਤਾ ਉਸ ਨੂੰ ਦੇਖਣ ਤੋਂ ਬਾਅਦ ਮੈਨੂੰ ਇਸ 'ਚ ਕੋਈ ਸ਼ੱਕ ਨਹੀਂ ਹੈ। ਕੋਹਲੀ ਨੇ ਹੁਣ ਤੱਕ 219 ਵਨ ਡੇ 'ਚ 10,385 ਦੌੜਾਂ ਬਣਾਈਆਂ ਹਨ ਜਿਨ੍ਹਾਂ 'ਚ 39 ਸੈਂਕੜੇ ਸ਼ਾਮਲ ਹਨ। ਉਸਦੀ ਔਸਤ 59 ਤੋਂ ਜ਼ਿਆਦਾ ਹੈ।