ਫੀਫਾ ਨੇ ਕਿਹਾ, ਸਾਰੇ ਕੌਮਾਂਤਰੀ ਟੂਰਨਾਮੈਂਟ ਮੈਚਾਂ ਨੂੰ ਮੁਲਤਵੀ ਕਰ ਦੇਣਾ ਚਾਹੀਦੈ

03/14/2020 2:58:23 PM

ਪੈਰਿਸ : ਫੀਫਾ ਨੇ ਸ਼ੁੱਕਰਵਾਰ ਨੂੰ ਸਿਫਾਰਿਸ਼ ਕੀਤੀ ਕਿ ਮਾਰਚ ਅਤੇ ਅਪ੍ਰੈਲ ਵਿਚ ਹੋਣ ਵਾਲੇ ਸਾਰੇ ਕੌਮਾਂਤਰੀ ਫੁੱਟਬਾਲ ਮੈਚਾਂ ਨੂੰ ਕੋਰੋਨਾ ਵਾਇਰਸ ਦੇ ਵੱਧਦੇ ਇਨਫੈਸ਼ਨ ਨੂੰ ਦੇਖਦਿਆਂ ਮੁਲਤਵੀ ਕਰ ਦਿੱਤਾ ਜਾਵੇ। ਵਰਲਡ ਫੁੱਟਬਾਲ ਸੰਚਾਲਨ ਸੰਸਥਾ ਨੇ ਕਿਹਾ ਕਿ ਮਾਰਚ ਅਤੇ ਅਪ੍ਰੈਲ ਵਿਚ ਕਲੱਬਾਂ ਨੂੰ ਆਪਣੇ ਖਿਡਾਰੀਆਂ ਨੂੰ ਕੌਮਾਂਤਰੀ ਰਾਸ਼ਟਰੀ ਟੀਮ ਵਿਚ ਭੇਜਣ ਨਾਲ ਮਨ੍ਹਾ ਕਰਨ ਦੀ ਇਜਾਜ਼ਤ ਹੋਵੇਗੀ। PunjabKesariਫੀਫਾ ਨੇ ਕਿਹਾ ਕਿ ਉਹ ਏਸ਼ੀਆ ਅਤੇ ਦੱਖਣੀ ਅਮਰੀਕਾ ਦੋਵਾਂ ਵਿਚ ਮੁਲਤਵੀ ਹੋਏ 2020 ਵਰਲਡ ਕੱਪ ਦੇ ਲਈ ਕੁਆਲੀਫਾਈਂਗ ਮੈਚਾਂ ਦੀ ਤਾਰੀਖਾਂ ਦੇ ਨਿਰਧਾਰਨ ’ਤੇ ਕੰਮ ਕਰ ਰਿਹਾ ਹੈ। ਫੀਫਾ ਨੇ ਕਿਹਾ ਕਿ ਮਾਰਚ ਅਤੇ ਅਪ੍ਰੈਲ ਵਿਚ ਪਹਿਲਾਂ ਨਿਰਧਾਰਤ ਕੀਤੇ ਗਏ ਸਾਰੇ ਕੌਮਾਂਤਰੀ ਮੈਚਾਂ ਨੂੰ ਉਦੋਂ ਤਕ ਮੁਲਤਵੀ ਕੀਤਾ ਜਾਵੇਗਾ ਜਦੋਂ ਤਕ ਉਨ੍ਹਾਂ ਨੂੰ ਕਰਾਉਣ ਲਈ ਸੁਰੱਖਿਅਤ ਮਾਹੌਲ ਨਹੀਂ ਹੋ ਜਾਂਦਾ।


Related News